• Home
  • ਭੌਤਿਕ ਵਿਗਿਆਨ ਦੇ ਖੇਤਰ ‘ਚ ਮੱਲਾਂ ਮਾਰਨ ਵਾਲੇ ਤਿੰਨ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ

ਭੌਤਿਕ ਵਿਗਿਆਨ ਦੇ ਖੇਤਰ ‘ਚ ਮੱਲਾਂ ਮਾਰਨ ਵਾਲੇ ਤਿੰਨ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਅਲਰਿਡ ਨੋਬੇਲ ਦੇ ਨਾਂ 'ਤੇ ਸਥਾਪਤ ਨੋਬਲ ਪੁਰਸਕਾਰਾਂ ਦਾ ਐਲਾਨ ਸੋਮਵਾਰ ਤੋਂ ਸ਼ੁਰੂ ਹੋ ਚੁੱਕਾ ਹੈ। ਇਸੇ ਲੜੀ 'ਚ। ਅੱਜ ਭੌਤਿਕ ਵਿਗਿਆਨ ਦੇ ਖੇਤਰ ਪੁਰਸਕਾਰ ਦਾ ਐਲਾਨ ਕੀਤਾ ਗਿਆ।। ਸਾਲ 2018 ਦੇ ਭੌਤਿਕ ਵਿਗਿਆਨ ਦਾ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ 'ਤੇ ਦਿੱਤਾ ਜਾਵੇਗਾ, ਜਿਨਾਂ 'ਚ ਆਰਥਰ ਅਸ਼ਕਿਨ, ਗੇਰਾਰਡ ਮੌਰੂ ਅਤੇ ਡੋਨਾ ਸਟਿਕਲੈਂਡ ਦੇ ਨਾਂ ਸ਼ਾਮਲ ਹਨ।। ਇਸ ਪੁਰਸਕਾਰ ਦਾ ਅੱਧਾ ਹਿੱਸਾ ਆਰਥਰ ਅਸ਼ਕਿਨ ਨੂੰ, ਜਦੋਂਕਿ ਅੱਧੇ ਭਾਗ 'ਚੋਂ ਗੇਰਾਰਡ ਮੌਰੂ ਅਤੇ ਡੋਨਾ ਸਟਿਕਲੈਂਡ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਪੁਰਸਕਾਰ ਨੂੰ ਦੇਣ ਦਾ ਫ਼ੈਸਲਾ 'ਰਾਇਲ ਸਵੀਡਿਸ਼ ਅਕਾਦਮੀ ਆਫ਼ ਸਾਇੰਸਿਜ਼' ਵਲੋਂ ਕੀਤਾ ਜਾਂਦਾ ਹੈ ਜਿਹੜੇ ਵਿਗਿਆਨੀ ਭੌਤਿਕ ਵਿਗਿਆਨ ਦੇ ਖੇਤਰ 'ਚ ਨਾਮਣਾ ਖੱਟਦੇ ਹਨ, ਉਨਾਂ ਦੇ ਨਾਂ ਮੰਗੇ ਜਾਂਦੇ ਹਨ ਤੇ ਆਖ਼ਰੀ ਫ਼ੈਸਲਾ ਅਕੈਡਮੀ ਕਰਦੀ ਹੈ।