• Home
  • ਤੇ ਉਹ 4 ਸਾਲ ਘਰੇਲੂ ਹਿੰਸਾ ਨਾਲ ਲੜਦੀ ਲੜਦੀ ਵਿਸ਼ਵ ਚੈਂਪੀਅਨ ਬਣ ਗਈ

ਤੇ ਉਹ 4 ਸਾਲ ਘਰੇਲੂ ਹਿੰਸਾ ਨਾਲ ਲੜਦੀ ਲੜਦੀ ਵਿਸ਼ਵ ਚੈਂਪੀਅਨ ਬਣ ਗਈ

ਨਵੀਂ ਦਿੱਲੀ : ਅਕਸਰ ਲੋਕ ਘਰੇਲੂ ਕਲੇਸ਼ ਕਾਰਨ ਜਾਂ ਤਾਂ ਮਾਨਸਿਕ ਤਵਾਜ਼ਨ ਖੋ ਬੈਠਦੇ ਹਨ ਜਾਂ ਕਈ ਲੋਕ ਇਸ ਕਲੇਸ਼ ਤੋਂ ਤੰਗ ਆ ਕੇ ਖ਼ੁਦਕੁਸ਼ੀ ਤਕ ਕਰ ਲੈਂਦੇ ਹਨ ਪਰ ਆਸਟਰੇਲੀਆ ਦੀ ਬੇਕ ਰਾਇਲਿੰਗਜ਼ ਨੇ ਅਜਿਹਾ ਨਹੀਂ ਕੀਤਾ ਬਲਕਿ ਇਸ ਘਰੇਲੂ ਹਿੰਸਾ ਨਾਲ ਲੜਦੀ ਲੜਦੀ ਬਾਕਸਿੰਗ 'ਚ ਵਿਸ਼ਵ ਚੈਂਪੀਅਨ ਬਣ ਗਈ। 29 ਸਾਲਾ ਬੇਕ ਨੇ ਮੈਕਸੀਕੋ ਦੀ ਫਲੋਰੈਂਸ ਨੂੰ ਹਰਾ ਕੇ ਇਹ ਖ਼ਿਤਾਬ ਬਰਕਰਾਰ ਰੱਖਿਆ ਹੈ। ਉਸ ਨੇ 2011 ਵਿੱਚ ਪ੍ਰੋਫੈਸਨਲ ਫਾਈਟਿੰਗ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਉਸ ਦੇ ਪਤੀ ਨੇ ਉਸ ਉਪਰ ਅੱਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ। ਘਰੇਲੂ ਹਿੰਸਾ ਤੋਂ ਤੰਗ ਹੋ ਕੇ ਉਸ ਨੇ ਘਰ ਛੱਡ ਦਿੱਤਾ ਤੇ ਆਪਣਾ ਰੁਖ਼ ਖੇਡ ਵਲ ਕੀਤਾ ਤੇ ਅੰਤ 5 ਸਾਲ ਬਾਅਦ ਇਹ ਖ਼ਿਤਾਬ ਆਪਣੇ ਨਾਂ ਕੀਤਾ।