• Home
  • ਹੁਣ ਪੱੱਤਰਕਾਰਾਂ ਨੂੰ ਡੀਜੀਪੀ ਦਫਤਰ ਜਾਣ ਦੀ ਨਹੀਂ ਹੋਵੇਗੀ ਰੋਕ-ਟੋਕ

ਹੁਣ ਪੱੱਤਰਕਾਰਾਂ ਨੂੰ ਡੀਜੀਪੀ ਦਫਤਰ ਜਾਣ ਦੀ ਨਹੀਂ ਹੋਵੇਗੀ ਰੋਕ-ਟੋਕ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਚੰਡੀਗੜ ਪ੍ਰੈਸ ਕਲੱਬ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਜਵਾ ਨੇ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਕਈ ਕਈ ਵਾਰ ਉਨਾਂ ਨੂੰ ਪੰਜਾਬ ਸਕੱਤਰੇਤ 1 ਤੇ 2 ਅਤੇ ਪੰਜਾਬ ਪੁਲਿਸ ਹੈਡਕੁਆਰਟਰ ਵਿਖੇ ਆਉਣਾ-ਜਾਣਾ ਪੈਂਦਾ ਹੈ।। ਹੁਣ ਤੱਕ ਡੀਜੀਪੀ ਦਫ਼ਤਰ ਆਉਣ ਵੇਲੇ ਪੱਤਰਕਾਰਾਂ ਨੂੰ ਆਪਣਾ ਪੰਜਾਬ ਸਰਕਾਰ ਵੱਲੋਂ ਜਾਰੀ ਐਕ੍ਰੀਡੇਸ਼ਨ ਕਾਰਡ ਦਿਖਾਉਣਾ ਪੈਂਦਾ ਸੀ, ਪਰੰਤੂ ਹੁਣ ਨਵੀਂ ਵਿਵਸਥਾ ਲਾਗੂ ਹੋ ਗਈ ਹੈ ਅਤੇ ਪੱਤਰਕਾਰਾਂ ਨੂੰ ਗੇਟ ਨੰਬਰ 3 ਉੱਤੇ ਵਿਜ਼ਿਟਰ ਪਾਸ ਬਨਵਾਉਣਾ ਪੈਂਦਾ ਹੈ। ਇਸ ਵਾਸਤੇ ਕਿਸ ਨੂੰ ਮਿਲਣਾ ਹੈ, ਕਿੱਥੋਂ ਆਏ ਹੋ ਅਤੇ ਕੀ ਕੰਮ ਹੈ ਵਰਗੀ ਸਾਰੀ ਜਾਣਕਾਰੀ ਦੇਣੀ ਪੈਂਦੀ ਹੈ।
ਇਸ ਪੱਤਰ 'ਤੇ ਗੌਰ ਕਰਦਿਆਂ ਤੁਰੰਤ ਡੀਜੀਪੀ ਨੇ ਹੇਠਲੇ ਅਧਿਕਾਰੀਆਂ ਨੂੰ ਅਜਿਹੀ ਰੋਕ ਹਟਾਉਣ ਦੇ ਹੁਕਮ ਦਿੱਤੇ ਹਨ ਤੇ ਹੁਣ ਪੱਤਰਕਾਰ ਬਿਨਾਂ ਕਿਸੇ ਰੋਕ ਟੋਕ ਤੋਂ ਡੀਜੀਪੀ ਦਫ਼ਤਰ ਜਾ ਸਕਣਗੇ।