• Home
  • ਹੁਣ ਦਿੱਲੀ ‘ਚ ਦਮ ਦਿਖਾਉਣਗੇ ਕਿਸਾਨ-ਰਾਮਲੀਲਾ ਮੈਦਾਨ ਬਣਨ ਲੱਗਾ ਅਖਾੜਾ

ਹੁਣ ਦਿੱਲੀ ‘ਚ ਦਮ ਦਿਖਾਉਣਗੇ ਕਿਸਾਨ-ਰਾਮਲੀਲਾ ਮੈਦਾਨ ਬਣਨ ਲੱਗਾ ਅਖਾੜਾ

ਨਵੀਂ ਦਿੱਲੀ : ਅਗਲੇ ਦੋ ਦਿਨ ਦੇਸ਼ ਦੇ ਕਿਸਾਨ ਸਰਕਾਰ ਨੂੰ ਦੇਸ਼ ਦੀ ਰਾਜਧਾਨੀ 'ਚ ਦਮ ਦਿਖਾਉਣਗੇ ਜਿਸ ਦੇ ਲਈ ਕਿਸਾਨ ਜਥਿਆਂ ਦੇ ਰੂਪ 'ਚ ਰਾਮਲੀਲਾ ਮੈਦਾਨ 'ਚ ਪਹੁੰਚਣੇ ਸ਼ੁਰੂ ਹੋ ਗਏ ਹਨ। ਕਰਜ਼ ਮੁਆਫੀ ਤੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਕਿਸਾਨਾਂ ਦੀਆਂ ਕਈ ਮੁੱਢਲੀਆਂ ਮੰਗਾਂ ਹਨ।
ਪੁਲਿਸ ਨੇ ਐਡਵਾਇਜਰੀ ਜਾਰੀ ਕਰ ਕੇ ਕਿਹਾ ਹੈ ਕਿ ਕਿਸਾਨ ਰਾਮਲੀਲਾ ਮੈਦਾਨ ਤਕ ਆ ਸਕਦੇ ਹਨ ਪਰ ਇਸ ਤੋਂ ਅੱਗੇ ਨਹੀਂ ਜਾ ਸਕਦੇ ਜਿਸ ਦੇ ਮੱਦੇਨਜਰ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਦਸ ਦਈਏ ਕਿ ਅੱਜ ਤੇ ਭਲਕੇ ਹੋਣ ਵਾਲੇ 'ਕਿਸਾਨ ਮੁਕਤੀ ਅੰਦੋਲਨ' ਦੇ ਨਾਂ 'ਤੇ ਇਕੱਠ ਵਿੱਚ 200 ਤੋਂ ਵੱਧ ਕਿਸਾਨ-ਮਜ਼ਦੂਰ ਯੂਨੀਅਨਾਂ ਇਥੇ ਪਹੁੰਚ ਰਹੀਆਂ ਹਨ। ਇਹ ਕਿਸਾਨ ਪਹਿਲਾਂ ਜੰਤਰ ਮੰਤਰ ਵਿਖੇ ਰੈਲੀ ਕਰਨਗੇ ਤੇ ਬਾਅਦ 'ਚ ਸੰਸਦ ਵਲ ਵਧਣਗੇ।