• Home
  • ਭਾਰਤ-ਵੈਸਟ ਇੰਡੀਜ਼ ਟੈਸਟ ਮੈਚ: ਭਾਰਤ ਇੱਕ ਪਾਰੀ ਤੇ 272 ਦੌੜਾਂ ਨਾਲ ਜਿੱਤਿਆ

ਭਾਰਤ-ਵੈਸਟ ਇੰਡੀਜ਼ ਟੈਸਟ ਮੈਚ: ਭਾਰਤ ਇੱਕ ਪਾਰੀ ਤੇ 272 ਦੌੜਾਂ ਨਾਲ ਜਿੱਤਿਆ

ਰਾਜਕੋਟ, (ਖ਼ਬਰ ਵਾਲੇ ਬਿਊਰੋ): ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਕ੍ਰਿਕਟ ਟੈਸਟ ਲੜੀ ਸ਼ੁਰੂ ਹੋ ਚੁੱਕੀ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਸੀ। ਇਸ ਤਰਾਂ ਭਾਰਤ ਨੇ 9 ਵਿਕਟਾਂ 'ਤੇ 649 ਦੌੜਾਂ ਬਣਾਈਆਂ ਸਨ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਵੈਸਟ ਇੰਡੀਜ਼ ਦੀ ਟੀਮ ਪਹਿਲੀ ਪਾਰੀ 'ਚ ਕੇਵਲ 181 ਦੌੜਾਂ ਹੀ ਬਣਾ ਸਕੀ। ਜਿਸ ਵਿਚ 53 ਦੌੜਾਂ ਬਣਾ ਕੇ ਰੋਸਟਨ ਚੇਸ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ। ਭਾਰਤ ਵਲੋਂ ਅਸ਼ਵਿਨ ਨੇ ਚਾਰ, ਜਡੇਜਾ, ਯਾਦਵ, ਕੁਲਦੀਪ ਯਾਦਵ ਨੇ ਇੱਕ ਇੱਕ ਵਿਕਟ ਲਈ ਤੇ ਦੋ ਵਿਕਟਾਂ ਸ਼ੰਮੀ ਨੂੰ ਮਿਲੀਆਂ।
ਇਸ ਤੋਂ ਬਾਅਦ ਭਾਰਤੀ ਟੀਮ ਨੇ ਵੈਸਟ ਇੰਡੀਜ਼ ਨੂੰ ਫਾਲੋਆਨ ਦੇ ਦਿੱਤਾ ਤੇ ਦੂਜੀ ਪਾਰੀ ਲਈ ਬੱਲੇਬਾਜ਼ੀ ਕਰਨ ਉਤਰੀ ਵੈਸਟ ਇੰਡੀਜ਼ ਟੀਮ ਫਿਰ ਢੇਰ ਹੋਣ ਲੱਗੀ। ਦੂਜੀ ਪਾਰੀ 'ਚ ਵੈਸਟ ਇੰਡੀਜ਼ ਦੀ ਟੀਮ ਕੇਵਲ 196 ਦੌੜਾਂ ਹੀ ਬਣਾ ਸਕੀ। ਇਸ ਤਰਾਂ ਭਾਰਤ ਨੇ ਪਹਿਲਾ ਟੈਸਟ ਮੈਚ ਇੱਕ ਪਾਰੀ ਤੇ 272 ਦੌੜਾਂ ਨਾਲ ਜਿੱਤ ਲਿਆ।