• Home
  • ਬੀਬੀ ਭੱਠਲ ਦੀ ਮੰਤਰੀ ਵਾਲੀ ਟੌਹਰ ਬਣੀ :-ਨਿਯਮਾਂ ਨੂੰ ਛਿੱਕੇ ਟੰਗ ਕੇ ਸੈਕਟਰੀਏਟ ਚ ਦਫ਼ਤਰ ਦਿੱਤਾ

ਬੀਬੀ ਭੱਠਲ ਦੀ ਮੰਤਰੀ ਵਾਲੀ ਟੌਹਰ ਬਣੀ :-ਨਿਯਮਾਂ ਨੂੰ ਛਿੱਕੇ ਟੰਗ ਕੇ ਸੈਕਟਰੀਏਟ ਚ ਦਫ਼ਤਰ ਦਿੱਤਾ

ਚੰਡੀਗੜ੍ਹ ( ਖ਼ਬਰ ਵਾਲੇ ਬਿਊਰੋ  )- ਪੰਜਾਬ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਸਿਵਲ ਸਕੱਤਰੇਤ ਵਿਖੇ ਸ਼ਾਨਦਾਰ ਦਫਤਰ ਅਲਾਟ ਕਰ ਦਿੱਤਾ ਗਿਆ ਹੈ।
ਭਾਵੇ ਬੀਬੀ  ਭੱਠਲ ਨੂੰ ਕੈਬਨਿਟ ਮੰਤਰੀ ਵਾਲਾ ਦਰਜ਼ਾ ਕੈਪਟਨ ਸਰਕਾਰ ਵੱਲੋਂ ਦਿੱਤਾ ਗਿਆ ਹੈ  ,ਪਰ ਇਸਦੇ ਬਾਵਜੂਦ ਨਿਯਮਾਂ ਅਨੁਸਾਰ  ਬੀਬੀ  ਭੱਠਲ ਸਕੱਤਰੇਤ ਵਿਚ ਦਫਤਰ ਦੀ ਹੱਕਦਾਰ ਨਹੀਂ ਹੈ।  ਉਨ੍ਹਾਂ ਨੂੰ ਸਕੱਤਰੇਤ ਦੀ ਸੱਤਵੀ ਮੰਜਿਲ ਤੇ ਕਮਰਾ ਨੰਬਰ 19 ਦਿੱਤਾ ਅਲਾਟ ਕਰ ਦਿੱਤਾ ਗਿਆ ਹੈ।
ਬੀਬੀ ਭੱਠਲ ਦੀ ਵਾਰ ਵਾਰ ਇਹ ਮੰਗ ਹੋ ਰਹੀ ਸੀ ਕਿ ਉਹਨਾਂ ਨੂੰ ਸਕੱਤਰੇਤ ਵਿੱਚ ਦਫ਼ਤਰ ਦਿੱਤਾ ਜਾਵੇ ।
ਜਦ ਕਿ ਨਿਜੀ ਭੱਠਲ ਨੂੰ ਵਿਭਾਗ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਉਹ ਆਪਣੇ ਸੈਕਟਰ 33 ਸਥਿੱਤ ਪੰਜਾਬ ਯੋਜਨਾ ਬੋਰਡ ਦੇ ਦਫਤਰ ਵਿਚ ਬੈਠਣ , ਪਰ ਭੱਠਲ ਨੇ ਉੱਥੇ ਬੈਠਣ ਤੋਂ ਨਾਂਹ ਕਰ ਦਿੱਤੀ।  ਫਿਲਹਾਲ ਉਨ੍ਹਾਂ ਨੂੰ ਸੈਕਟਰ 17 ਵਿਖੇ ਦਫਤਰ ਦਿੱਤਾ ਹੋਇਆ ਹੈ। ਪਰ ਉਨ੍ਹਾਂ ਨੂੰ ਸਕੱਤਰੇਤ ਵਿਖੇ ਜੋ ਹੁਣ ਦਫਤਰ ਅਲਾਟ ਕੀਤਾ ਗਿਆ ਹੈ , ਅਤੀਤ ਵਿਚ ਉਹ ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਜਥੇਦਾਰ ਤੋਤਾ ਸਿੰਘ ਨੂੰ ਦਿੱਤਾ ਗਿਆ ਸੀ। ਜਿਕਰਯੋਗ ਹੈ ਕਿ ਬੀਬੀ ਭੱਠਲ ਤੇ ਕੈਪਟਨ ਸਰਕਾਰ ਪਹਿਲਾਂ ਵੀ ਮੇਹਰਬਾਨ ਰਹੀ ਹੈ , ਸਰਕਾਰ ਨੇ ਉਨ੍ਹਾਂ ਦਾ 80 ਲੱਖ ਰੁਪਏ  ਤੱਕ ਦਾ ਕੋਠੀ ਕਿਰਾਇਆ  ਵੀ ਮਾਫ ਕੀਤਾ ਸੀ ।