• Home
  • ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਹਿੰਸਾ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ

ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਹਿੰਸਾ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ

ਚੰਡੀਗੜ੍ਹ (ਖਬਰ ਵਾਲੇ ਬਿਊਰੋ) -ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਹੋ ਰਹੇ ਮਤਦਾਨ ਦੌਰਾਨ ਵੱਖ ਵੱਖ ਥਾਵਾਂ ਤੋਂ ਹਿੰਸਾ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ।ਅਜਨਾਲਾ ਦੇ ਪਿੰਡ ਲੋਧੀ ਗੁੱਜਰ ਵਿੱਚ ਜਾਅਲੀ ਵੋਟਾਂ ਨੂੰ ਪਾਉਣ ਨੂੰ ਲੈ ਕੇ ਪੋਲਿੰਗ ਬੂਥ ਦੇ ਅੰਦਰ ਹੀ ਅਕਾਲੀਆਂ ਅਤੇ ਕਾਂਗਰਸੀਆਂ ਦਰਮਿਆਨ ਟਕਰਾਅ ਦੀ ਸੂਚਨਾ ਹੈ ।ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਵੀ ਅਕਾਲੀ ਅਤੇ ਕਾਂਗਰਸੀ ਵੋਟਾਂ ਨੂੰ ਲੈ ਕੇ ਭਿੜ ਗਏ ਹਨ ।ਬਠਿੰਡਾ ਦੇ ਪਿੰਡ ਕਾਂਗੜ ਭਾਈਰੂਪਾ ਮਸਲਾਬਤਪੁਰਾ ਵਿੱਚ ਕਾਂਗਰਸੀ ਵਰਕਰਾਂ ਤੇ ਬੂਥ ਕੈਪਚਰਿੰਗ ਦੇ ਦੋਸ਼ ਲੱਗੇ ਹਨ ।

ਪਿੰਡ ਕਾਂਗੜ ਵਿੱਚ ਤਾਂ ਅਕਾਲੀ ਵਰਕਰ ਧਰਨੇ ਤੇ ਬੈਠ ਗਏ ਹਨ ।ਮਜੀਠਾ ਹਲਕੇ ਦੇ ਪਿੰਡ ਸੋਹੀਆਂ ਕਲਾਂ ਵਿੱਚ ਬੂਥ ਲਾਉਣ ਤੋਂ ਅਕਾਲੀ ਅਤੇ ਕਾਂਗਰਸੀ ਭਿੜ ਪਏ ਹਨ ਜਿਸ ਦੌਰਾਨ ਇੱਕ ਅਕਾਲੀ ਵਰਕਰ ਦਾ ਸਿਰ ਫਟ ਗਿਆ , ਜਿਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਲੰਬੀ ਦੇ  ਜ਼ੋਨ  ਕਿੱਲਿਆਂਵਾਲੀ ਵਿੱਚ ਵੀ ਰਿਵਾਇਤੀ ਹਥਿਆਰਾਂ ਨਾਲ ਲੈਸ ਬੰਦਿਆਂ ਵੱਲੋਂ ਬੂਥਾਂ ਤੇ ਕਬਜ਼ੇ ਦੀ ਸੂਚਨਾ ਹੈ ।ਦੂਜੇ ਪਾਸੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਵਿੱਚ ਪਿੰਡ ਚੱਕ ਜਾਨੀਸਰ,  ਤੰਬੂਵਾਲਾ ,ਰੱਤਾ ਥੇੜ ਅਤੇ ਤੇਲੂਪੁਰਾ ਚ ਗਲਤ ਬੈਲੇਟ ਪੇਪਰ ਆਉਣ ਕਾਰਨ ਪੋਲਿੰਗ ਦਾ ਕੰਮ ਰੁਕਿਆ ਰਿਹਾ ।ਮੋਹਾਲੀ ਦੇ ਪਿੰਡ ਬੜਮਾਜਰਾ ਵਿੱਚ ਵੋਟਿੰਗ ਦੌਰਾਨ ਅਕਾਲੀਆਂ ਅਤੇ ਕਾਂਗਰਸੀ ਵਰਕਰਾਂ ਅਰਮਾਨ ਝੜਪ ਦੀ ਸੂਚਨਾ ਹੈ ਪੁਲਿਸ ਨੇ ਪੰਜ ਬਾਊਂਸਰਾਂ ਨੂੰ ਹਿਰਾਸਤ ਵਿੱਚ ਲਿਆ ,ਜਦਕਿ ਕਈ ਬਾਊਂਸਰ ਮੌਕੇ ਤੋਂ ਹੀ ਫਰਾਰ ਹੋ ਗਏ ।