• Home
  • ,ਵਿਚੋਲਾ ਬਣਿਆ ਅਮਨ ਅਰੋੜਾ ! ਬਾਗੀ ਖਹਿਰਾ ਧੜੇ ਨੂੰ ਮਨਾਉਣ ਲਈ ਕੋਸ਼ਿਸ਼ਾਂ ਜਾਰੀ

,ਵਿਚੋਲਾ ਬਣਿਆ ਅਮਨ ਅਰੋੜਾ ! ਬਾਗੀ ਖਹਿਰਾ ਧੜੇ ਨੂੰ ਮਨਾਉਣ ਲਈ ਕੋਸ਼ਿਸ਼ਾਂ ਜਾਰੀ

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ)
ਆਮ ਆਦਮੀ ਪਾਰਟੀ ਵਿੱਚ ਚਲ ਰਹੇ ਵੱਡੇ ਸੰਕਟ ਨੂੰ ਦੂਰ ਕਰਨ ਲਈ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵਿਚੋਲੀਏ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਬਾਗੀ ਵਿਧਾਇਕਾ ਦੇ ਧੜੇ  ਦੇ ਮੁਖੀ  ਸੁਖਪਾਲ ਖਹਿਰਾ ਨੂੰ ਮਨਾਉਣ ਲਈ ਅਮਨ ਅਰੋੜਾ ਉਨ੍ਹਾਂ ਕੋਲ ਗਏ ਸਨ ਅਤੇ ਲਗਭਗ 4 ਘੰਟੇ ਤੱਕ ਦੀ ਮੀਟਿੰਗ ਵੀ ਕੀਤੀ ਗਈ, ਪਰ ਮੀਟਿੰਗ ਹੁਣ ਤੱਕ ਬੇਸਿੱਟਾ ਹੀ ਰਹੀ ਹੈ।
ਦੂਜੇ ਪਾਸੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੋਸ਼ਿਸ਼ਾ ਜਾਰੀ ਹਨ ਅਤੇ ਜਲਦ ਹੀ ਬਾਗੀ ਵਿਧਾਇਕਾ ਨੂੰ ਮਨਾ ਲਿਆ ਜਾਏਗਾ।
ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਅਤੇ ਬਾਕੀ ਹੋਰ ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਿਸ਼ਾਂ  ਅਜੇ ਖ਼ਤਮ ਨਹੀਂ ਕੀਤੀ ਗਈਆ ਹਨ 'ਸਗੋਂ ਮਨਾਉਣ ਲਈ ਉਹ ਲਗੇ ਹੋਏ ਹਨ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਾਰੇ ਵਿਧਾਇਕਾਂ ਦੀ  ਸਲਾਹ ਕਰਨ ਤੋਂ ਬਾਅਦ ਅਮਨ ਅਰੋੜਾ ਨੂੰ ਸੁਖਪਾਲ ਖਹਿਰਾ ਕੋਲ ਭੇਜਿਆ ਸੀ ਅਤੇ  ਅਜੇ ਪਹਿਲੀ ਮੀਟਿੰਗ ਹੋਈ ਹੈ, ਇਸ ਤੋਂ ਬਾਅਦ ਹੋਰ ਮੀਟਿੰਗਾਂ ਵੀ ਹੋਣਗੀਆ।
ਇਥੇ ਹੀ ਹਰਪਾਲ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਮਨਾਇਆ ਜਰੂਰ ਜਾਏਗਾ, ਪਰ ਬਠਿੰਡਾ ਕਨਵੈਨਸਨ ਵਿੱਚ ਪਾਸ ਕੀਤੇ ਗਏ ਬਾਗੀ ਧੱੜੇ ਵਲੋਂ 6 ਮੱਤੇ ਉਨ੍ਹਾਂ ਨੂੰ ਪ੍ਰਵਾਨ ਨਹੀਂ ਹੋਣਗੇ।