• Home
  • ਬਿਜਲੀ ਦੇ ਕੱਟ, ਵੱਧ ਰੇਟਾਂ ਦੇ ਖਿਲਾਫ ਵਪਾਰੀਆਂ ਨੇ ਗਲ ਵਿੱਚ ਮੀਟਰ ਪਾ ਅਤੇ ਪੱਖੀਆਂ ਵੰਡਕੇ ਕੀਤਾ ਸਰਕਾਰਖਿਲਾਫ ਰੋਸ ਪ੍ਰਦਸ਼ਨ

ਬਿਜਲੀ ਦੇ ਕੱਟ, ਵੱਧ ਰੇਟਾਂ ਦੇ ਖਿਲਾਫ ਵਪਾਰੀਆਂ ਨੇ ਗਲ ਵਿੱਚ ਮੀਟਰ ਪਾ ਅਤੇ ਪੱਖੀਆਂ ਵੰਡਕੇ ਕੀਤਾ ਸਰਕਾਰਖਿਲਾਫ ਰੋਸ ਪ੍ਰਦਸ਼ਨ

ਲੁਧਿਆਣਾ: ਵੱਖ-ਵੱਖ ਵਪਾਰੀ ਜਥੇਬੰਦੀਆਂ ਵਲੋਂ ਬਿਜਲੀ ਕੱਟਾਂ , ਉਦਯੋਗਪਤੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਪ੍ਰਦਾਨ ਕਰਨ ਦੇ ਝੂਠੇ ਵਾਅਦੇ ਅਤੇ ਸੂਬੇ' ਚ ਬਿਜਲੀ ਦੀਆਂ ਵੱਧ ਕੀਮਤਾਂ ਦਾ ਵਿਰੋਧ ਕੀਤਾ ਗਿਆ । ਅੱਜ ਰੇਲਵੇ ਸਟੇਸ਼ਨ ਦੇ ਬਾਹਰ ਰੋਸ ਪ੍ਰਦਸ਼ਨ ਦੌਰਾਨ ਵਪਾਰੀਆਂ ਨੇ ਆਪਣੇ ਗੱਲ ਵਿੱਚ ਬਿਜਲੀ ਦੇ ਮੀਟਰ ਪਾ ਅਤੇ ਲੋਕਾਂ ਨੂੰ ਪੱਖੀਆਂ ਵੰਡਕੇ ਰੋਸ ਜਤਾਇਆ ਗਿਆ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇ ਲਗਾਏ ਗਏ ।

ਰੋਸ ਪ੍ਰਦਸ਼ਨ ਵਿੱਚ ਵਪਾਰ ਬਚਾਓ ਮੋਰਚੇ ਸਮੇਤ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਵਲੋਂ ਰੋਸ ਪ੍ਰਦਸ਼ਨ ਵਿੱਚ ਭਾਗ ਲਿਆ ਗਿਆ। ਰੋਸ ਪ੍ਰਦਸ਼ਨ ਦੀ ਅਗਵਾਈ ਕਰਦਿਆਂ ਗੁਰਦੀਪ ਸਿੰਘ ਗੋਸ਼ਾ ਅਤੇ ਸੁਨੀਲ ਮਹਿਰਾ ਨੇ ਕਿਹਾ ਕਿ ਲੰਬੇ ਬਿਜਲੀ ਦੇ ਕੱਟ ਕਰਕੇ ਆਮ ਲੋਕਾਂ ਅਤੇ ਵਾਪਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।. ਕਾਂਗਰਸ ਸਰਕਾਰ ਨੇ ਉਦਯੋਗਪਤੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਪਿਛਲੇ 2 ਸਾਲਾਂ ਤੋਂ ਇਹ ਵਾਅਦਾ ਪੂਰਾ ਨਹੀਂ ਹੋਇਆ ।

ਗੁਰਦੀਪ ਸਿੰਘ ਗੋਸ਼ਾ ਅਤੇ ਸੁਨੀਲ ਮਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਕੋਈ ਚਿੰਤਾ ਨਹੀਂ ਹੈ ਅਤੇ ਬਿਜਲੀ ਮੰਤਰੀ ਨਵਜੋਤ ਸਿੱਧੂ ਨੇ ਅਜੇ ਤਕ ਕੋਈ ਚਾਰਜ ਨਹੀਂ ਲਿਆ ਹੈ ਕਿਉਂਕਿ ਉਨ੍ਹਾਂ ਦਾ ਇਕੋ-ਇਕ ਟੀਚਾ ਮੁੱਖ ਮੰਤਰੀ ਬਣਨਾ ਹੈ ।

ਸਾਬਕਾ ਮੰਤਰੀ ਸਤਪਾਲ ਗੋਸਾਈਂ, ਅਰਵਿੰਦਰ ਸਿੰਘ ਮੱਕੜ, ਜਸਪਾਲ ਸਿੰਘ ਬੰਟੀ, ਸੰਜੀਵ ਚੌਧਰੀ, ਵਰੁਣ ਮਲਹੋਤਰਾ, ਮਨਪ੍ਰੀਤ ਸਿੰਘ ਬੰਟੀ, ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਬਿਜਲੀ ਦੀਆਂ ਕੀਮਤਾਂ ਹੋਰ ਰਾਜਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ । ਸਰਕਾਰ ਨੂੰ ਕੀਮਤਾਂ ਨੂੰ ਘਟਾਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹਈਆ ਕਰਵਾਉਣੀ ਚਾਹੀਦੀ ਹੈ ।

ਰੋਸ ਪ੍ਰਦਸ਼ਨ ਦੌਰਾਨ ਬਿਲਾਲ ਖ਼ਾਨ, ਦੀਪੂ ਘਈ, ਕਾਲੀ ਘਈ, ਕੇਡੀ, ਅਸ਼ਵਨੀ ਮਹਾਜਨ, ਪਰਵੀਨ ਮਹਾਜਨ, ਲਵਲੀ ਦੁਆ, ਰਮਨਦੀਪ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ, ਤਰਲੋਕ ਸਿੰਘ, ਰਾਜਿੰਦਰ ਸਿੰਘ, ਰਵਿੰਦਰ ਸਿਆਨ, ਮਨਪ੍ਰੀਤ ਕੱਕੜ, ਪਵਨ ਮਲਹੋਤਰਾ, ਜਸਬੀਰ ਸਿੰਘ, ਤਰਣਦੀਪ ਸਿੰਘ ਸੰਨੀ, ਗਗਨਦੀਪ ਸਿੰਘ, ਕਰਨਬੀਰ ਸਿੰਘ, ਸਰਬਜੀਤ ਸਿੰਘ ਅਤੇ ਹੋਰ ਵੀ ਲੋਕ ਮਜੂਦ ਸੀ ।