• Home
  • ਕਿਸਾਨਾਂ ਦੇ ਹੱਕ ‘ਚ ਧਰਨਾ ਦੇਣ ਗਏ ਅਕਾਲੀ ਕਿਸਾਨਾਂ ਨਾਲ ਭਿੜੇ

ਕਿਸਾਨਾਂ ਦੇ ਹੱਕ ‘ਚ ਧਰਨਾ ਦੇਣ ਗਏ ਅਕਾਲੀ ਕਿਸਾਨਾਂ ਨਾਲ ਭਿੜੇ

ਗੁਰਦਾਸਪੁਰ : ਅਕਾਲੀ ਦਲ ਦੀ ਸਥਿਤੀ ਉਸ ਵੇਲੇ ਹਾਸੋਹੀਣੀ ਹੋ ਗਈ ਜਦੋਂ ਕਿਸਾਨਾਂ ਦੇ ਹੱਕ 'ਚ ਧਰਨਾ ਲਾਉਣ ਗਏ ਅਕਾਲੀ ਕਿਸਾਨਾਂ ਨਾਲ ਹੀ ਭਿੜ ਪਏ। ਗੱਲ ਇੰਨੀ ਕੁ ਸੀ ਕਿ ਕਿਸਾਨ ਆਗੂ ਅੱਗੇ ਹੋ ਕੇ ਬੈਠਣਾ ਚਾਹੁੰਦੇ ਸਨ ਪਰ ਅਕਾਲੀਆਂ ਨੂੰ ਇਹ ਗੱਲ ਚੰਗੀ ਨਾ ਲੱਗੀ ਤੇ ਉਹ ਕਿਸਾਨਾਂ ਨਾਲ ਭਿੜ ਪਏ। ਇਸ ਸਮੇਂ ਬਿਲਕੁੱਲ ਸਾਹਮਣੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੀ ਬੈਠੇ ਸਨ। ਝਗੜਾ ਵਧਦਾ ਦੇਖ ਕੇ ਸੁਖਬੀਰ ਨੇ ਦੋਹਾਂ ਧਿਰਾਂ ਨੂੰ ਹੱਥ ਜੋੜ ਕੇ ਸ਼ਾਂਤ ਕਰਵਾਇਆ।