• Home
  • ਐਡਵੋਕੇਟ ਡੀ ਪੀ ਰੰਧਾਵਾ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ:-ਪੜ੍ਹੋ ਨਤੀਜਾ ਕਾਪੀ

ਐਡਵੋਕੇਟ ਡੀ ਪੀ ਰੰਧਾਵਾ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ:-ਪੜ੍ਹੋ ਨਤੀਜਾ ਕਾਪੀ

ਚੰਡੀਗੜ੍ਹ :-ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਸਾਲ -2019 ਲਈ ਬੀਤੇ ਕੱਲ੍ਹ ਹੋਈਆਂ ਚੋਣਾਂ ਚ ਪ੍ਰਧਾਨਗੀ ਦੇ ਅਹੁਦੇ ਤੇ ਚੋਣ ਲੜੇ ਐਡਵੋਕੇਟ ਦਿਆਲ ਪ੍ਰਤਾਪ ਸਿੰਘ ਰੰਧਾਵਾ (ਡਾ.ਡੀ ਪੀ ਰੰਧਾਵਾ ) ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਪੰਜਾਬ, ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣਨ ਦਾ ਮਾਣ ਹਾਸਲ ਕੀਤਾ ਹੈ ।
ਐਡਵੋਕੇਟ ਡੀਪੀ ਸਿੰਘ ਰੰਧਾਵਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਲ- 2008 ਤੋਂ ਲਗਾਤਾਰ ਸੈਨੇਟ ਮੈਂਬਰ ਵੀ ਵੱਡੇ ਫਰਕ ਨਾਲ ਜਿੱਤਦੇ ਆ ਰਹੇ ਹਨ ।ਅਤੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਕੌਂਸਲ ਦੇ 1998 ਤੋਂ ਲੈ ਕੇ ਲਗਾਤਾਰ 2008 ਤੱਕ ਦੋ ਵਾਰ ਪ੍ਰਧਾਨ ਵੀ ਰਹੇ ਹਨ ।
ਡਾ ਦਿਆਲ ਪ੍ਰਤਾਪ ਸਿੰਘ ਰੰਧਾਵਾ ਨੂੰ ਪ੍ਰਧਾਨ ਬਣਨ ਤੇ ਕੈਨੇਡਾ ਦੇ ਸਰੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ,ਕੈਨੇਡਾ ਦੇ ਉੱਘੇ ਸਨਅਤਕਾਰ ਸਰਦਾਰ ਕਿਰਪਾਲ ਸਿੰਘ ਅਤੇ ਲਿਬਰਲ ਪਾਰਟੀ ਦੇ ਗਰੀਨ ਟਿੰਬਰ ਹਲਕੇ ਦੇ ਆਗੂ ਸੁਰਿੰਦਰ ਸਿੰਘ CR ਵੱਲੋਂ" ਖ਼ਬਰ ਵਾਲੇ ਡਾਟ ਕਾਮ" ਰਾਹੀਂ ਵਧਾਈ ਭੇਜੀ ਗਈ । ਇਸ ਮੌਕੇ ਗੁਰਨਾਮ ਸਿੰਘ ਅਤੇ ਨਗਰ ਕੌਾਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ,ਐਡਵੋਕੇਟ ਰਮਨ ਗਰਗ ,ਐਡਵੋਕੇਟ ਨੀਰਜ ਭੱਲਾ ,ਐਡਵੋਕੇਟ ਕੀਰਤੀ ਗਰਗ ਅਤੇ ਐਡਵੋਕੇਟ ਨਿੱਪੀ ਭੱਲਾ ਨੇ ਵੀ ਨਵ ਨਿਯੁਕਤ ਪ੍ਰਧਾਨ ਨੂੰ ਵਧਾਈ ਦਿੱਤੀ ।