• Home
  • ਸਭਿਆਚਾਰਕ ਸੱਥ ਬੇਕਰਜਫੀਲਡ ਅਮਰੀਕਾ ਇਕਾਈ ਦੇ ਪ੍ਰਧਾਨ ਅਜੀਤ ਸਿੰਘ ਭੱਠਲ ਦਾ ਲੁਧਿਆਣਾ ਚ ਸਨਮਾਨ

ਸਭਿਆਚਾਰਕ ਸੱਥ ਬੇਕਰਜਫੀਲਡ ਅਮਰੀਕਾ ਇਕਾਈ ਦੇ ਪ੍ਰਧਾਨ ਅਜੀਤ ਸਿੰਘ ਭੱਠਲ ਦਾ ਲੁਧਿਆਣਾ ਚ ਸਨਮਾਨ

ਲੁਧਿਆਣਾ: 23 ਫਰਵਰੀ
ਅਮਰੀਕਾ ਦੇ ਕੈਲੇਫੋਰਨੀਆ ਸੂਬੇ ਚ ਬੇਕਰਜਫੀਲਡ ਸਥਿਤ ਸਭਿਆਚਾਰਕ ਸੱਥ ਇਕਾਈ ਦੇ ਪ੍ਰਧਾਨ ਅਜੀਤ ਸਿੰਘ ਭੱਠਲ ਨੂੰ ਲੁਧਿਆਣਾ ਵਿਖੇ ਸਭਿਆਚਾਰਕ ਸੱਥ ਪੰਜਾਬ ਦੇ ਮੁੱਖ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ  ਵਿੱਚ ਪੁੱਜਣ ਤੇ ਸਨਮਾਨਿਤ ਕੀਤਾ ਗਿਆ। ਅਜੀਤ ਸਿੰਘ ਭੱਠਲ ਪਿਛਲੇ ਤੇਤੀ ਸਾਲ ਤੋਂ ਅਮਰੀਕਾ ਚ ਵੱਸਦੇ ਹਨ ਅਤੇ ਸਭਿਆਚਾਰਕ ਸਰਗਰਮੀਆਂ ਦੇ ਮੁੱਖ ਧੁਰੇ ਵਜੋਂ ਕਾਰਜਸ਼ੀਲ ਹਨ। ਮਿਸ ਵਰਲਡ ਪੰਜਾਬਣ ਦੇ ਮੁਢਲੇ ਮੁਕਾਬਲੇ ਵਜੋਂ ਮਿਸ ਅਮਰੀਕਾ ਪੰਜਾਬਣ ਦੇ ਤਿੰਨ ਵਾਰ ਮੁਕਾਬਲੇ ਕਰਵਾਉਣ ਵਾਲੀ ਟੀਮ ਦੇ ਮੁਖੀ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਹੁਣ ਤੀਕ ਯਾਦਗਾਰੀ ਹਨ।  ਸਰਦਾਰ ਭੱਠਲ ਨੂੰ ਸਨਮਾਨਿਤ ਕਰਦਿਆਂ ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਕਿਹਾ ਕਿ ਅਮਰੀਕਾ ਚ ਪਹਿਲੀ ਵਾਰ 2008 ਚ ਮਿਸ ਵਰਲਡ ਪੰਜਾਬਣ ਮੁਕਾਬਲੇ ਕਰਵਾਉਣ ਲਈ ਅਜੀਤ ਭੱਠਲ ਤੇ ਪਰਮਜੀਤ ਦੋਸਾਂਝ ਨੇ ਅੱਗੇ ਲੱਗ ਕੇ ਯਾਦਗਾਰੀ ਕਾਰਜ ਕੀਤਾ। ਸਭਿਆਚਾਰਕ ਸੱਥ ਦੇ ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਪੰਜਤਾਲੀ ਸਾਲ ਤੋਂ ਅਜੀਤ ਸਿੰਘ ਭੱਠਲ ਮੇਰੇ ਮਿੱਤਰ ਹਨ ਅਤੇ ਗੌਰਮਿੰਟ ਕਾਲਿਜ ਲੁਧਿਆਣਾ ਚ ਪੜ੍ਹਨ ਵੇਲੇ ਤੋਂ ਲੈ ਕੇ ਹੁਣ ਤੀਕ ਸਿਹਤਮੰਦ ਸਮਾਜ ਉਸਾਰਨ ਚ ਕਰਮਸ਼ੀਲ ਹਨ। ਉਨ੍ਹਾਂ ਕਿਹਾ ਕਿ ਸਭਿਆਚਾਰਕ ਸੱਥ ਵਿਸ਼ਵ ਭਰ ਚ ਸਮਾਜਿਕ ਵਿਕਾਸ ਲਈ ਯਤਨ ਕਰ ਰਹੀ ਹੈ ਅਤੇ ਬੇਕਰਜਫੀਲਡ ਇਕਾਈ ਇਸ ਕਾਰਜ ਵਿੱਚ ਸਿਰਕੱਢ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੱਥ ਦੇ ਜਨਰਲ ਸਕੱਤਰ ਜਗਜੀਤ ਸਿੰਘ ਯੂਕੋ, ਗੁਰਦੇਵ ਪੁਰਬਾਂ ਤੇ ਕਰਮਜੀਤ ਢੱਟ ਆਦਿ ਅਹੁਦੇਦਾਰ ਮੌਜੂਦ ਸਨ