• Home
  • ਗੋਆ ਪ੍ਰੈੱਸ ਐਕਰੀਡੀਟੇਸ਼ਨ ਕਮੇਟੀ ਵੱਲੋਂ ਡੀ ਆਈ ਪੀ ਆਰ ਪੰਜਾਬ ਨਾਲ ਮੁਲਾਕਾਤ

ਗੋਆ ਪ੍ਰੈੱਸ ਐਕਰੀਡੀਟੇਸ਼ਨ ਕਮੇਟੀ ਵੱਲੋਂ ਡੀ ਆਈ ਪੀ ਆਰ ਪੰਜਾਬ ਨਾਲ ਮੁਲਾਕਾਤ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਅੱਜ ਇੱਥੇ ਬੁੱਧਵਾਰ ਨੂੰ ਗੋਆ ਪ੍ਰੈਸ ਐਕਰੀਡੀਟੇਸ਼ਨ ਕਮੇਟੀ ਦੇ ਵਫ਼ਦ ਨੇ ਮਾਨਤਾ ਪ੍ਰਾਪਤ ਪੱਤਰਕਾਰਾਂ ਨਾਲ ਸਬੰਧਤ ਮੁੱਦਿਆਂ ਦਾ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨਾਲ ਮੁਲਾਕਾਤ ਕੀਤੀ।।

ਡਾਇਰੈਕਟੋਰੇਟ ਆਫ਼ ਪਬਲਿਕ ਰਿਲੇਸ਼ਨਜ਼ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਜਿਵੇਂ ਮੈਡੀਕਲ, ਬੀਮਾ, ਪਾਰਕਿੰਗ, ਬੱਸ ਅਤੇ ਰੇਲ ਯਾਤਰਾ ਦੀਆਂ ਸਹੂਲਤਾਂ ਸਬੰਧੀ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।।ਮੀਟਿੰਗ ਦੌਰਾਨ ਮੈਂਬਰਾਂ ਵੱਲੋਂ ਪ੍ਰੈਸ ਐਕਰੀਡੀਟੇਸ਼ਨ ਰੂਲਾਂ ਅਤੇ ਹੋਰ ਮੁੱਦਿਆਂ ਬਾਰੇ ਪੁੱਛੇ ਪ੍ਰਸ਼ਨਾਂ ਸਬੰਧੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਦੋਵਾਂ ਪੱਖਾਂ ਦੇ ਮੈਂਬਰਾਂ ਦੀ ਚਰਚਾ ਦਾ ਮੁੱਖ ਮੁੱਦਾ ਇੰਟਰਨੈਟ ਯੁੱਗ ਦੀ ਚੁਣੌਤੀ ਰਿਹਾ।

ਸ੍ਰੀਮਤੀ ਮਿੱਤਰਾ ਨੇ ਸੁਝਾਅ ਦਿੱਤਾ ਕਿ ਦੋ ਜਾਂ ਵਧੇਰੇ ਸਰਕਾਰੀ ਵਿਭਾਗਾਂ ਦਰਮਿਆਨ ਅਜਿਹਾ ਵਿਚਾਰ ਵਟਾਂਦਰਾ ਨਿਯਮਿਤ ਤੌਰ 'ਤੇ ਹੋਣੀ ਚਾਹੀਦੀ ਹੈ।

ਗੋਆ ਅਤੇ ਪੰਜਾਬ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਦਰਮਿਆਨ ਪੰਜਾਬ ਭਵਨ, ਚੰਡੀਗੜ ਵਿਖੇ ਗੈਰ-ਰਸਮੀ ਮੁਲਾਕਾਤ ਕੀਤੀ ਗਈ ਜਿੱਥੇ ਪੱਤਰਕਾਰਤਾ ਸਬੰਧੀ ਮੁੱਦਿਆਂ ਤੋਂ ਜਾਣੂ ਕਰਵਾਇਆ ਗਿਆ।। ਟੀਮ ਦੇ ਮੈਂਬਰਾਂ ਵੱਲੋਂ ਪੰਜਾਬ ਦੇ ਮੀਡੀਆ ਆਪਰੇਸ਼ਨਾਂ ਦੇ ਵਿਭਿੰਨ ਪੱਖਾਂ ਵਿੱਚ ਡੂੰਘੀ ਦਿਲਚਸਪੀ ਵਿਖਾਈ ਗਈ।। ਪੰਜਾਬ ਤੇ ਗੋਆ ਵਿੱਚ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਇਸ ਵਿਚਾਰ ਵਟਾਂਦਰਾ ਦਾ ਮੁੱਖ ਮੁੱਦਾ ਸਨ।

ਇਸ ਤੋਂ ਪਹਿਲਾਂ ਲੋਕਮਤ ਦੇ ਸੰਪਾਦਕ ਅਤੇ ਕਮੇਟੀ ਦੇ ਚੇਅਰਪਰਸਨ ਸ੍ਰੀ ਰਾਜੂ ਨਾਇਕ ਅਤੇ ਡਾਇਰੈਕਟਰ ਆਫ਼ ਇਨਫਾਰਮੇਸ਼ਨ ਐਂਡ ਪਬਲਿਸਿਟੀ ਗੋਆ-ਕਮ- ਮੈਂਬਰ ਸਕੱਤਰ ਜੀ ਪੀ ਏ ਸੀ ਦੀ ਅਗਵਾਈ ਵਿੱਚ ਜੀ ਪੀ ਏ ਸੀ ਵਫ਼ਦ ਦੇ 11 ਮੈਂਬਰਾਂ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਅਤੇ ਵਿਧਾਨ ਸਭਾ ਮੀਡੀਆ ਗੈਲਰੀ ਦੇ ਪ੍ਰਬੰਧਾਂ ਅਤੇ ਸੀਟਿੰਗ ਪਲਾਨ ਵਿੱਚ ਦਿਲਚਸਪੀ ਵਿਖਾਈ।