• Home
  • ਸਿੱਖ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ-ਪੰਜ ਤਖ਼ਤ ਐਕਸਪ੍ਰੈਸ 14 ਜਨਵਰੀ ਨੂੰ ਸ਼ੁਰੂ ਹੋਵੇਗੀ

ਸਿੱਖ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ-ਪੰਜ ਤਖ਼ਤ ਐਕਸਪ੍ਰੈਸ 14 ਜਨਵਰੀ ਨੂੰ ਸ਼ੁਰੂ ਹੋਵੇਗੀ

ਚੰਡੀਗੜ: ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਸਮੇਤ ਸਿੱਖੀ ਦੇ ਪੰਜਾਂ ਤਖ਼ਤਾਂ ਨੂੰ ਜੋੜਨ ਵਾਲੀ ਪੰਜ ਤਖਤ ਐਕਸਪ੍ਰੈਸ 14 ਜਨਵਰੀ ਨੂੰ ਸ਼ੁਰੂ ਹੋਵੇਗੀ। ਇਹ ਜਾਣਕਾਰੀ ਰੇਲ ਮੰਤਰੀ ਪਿਊਸ ਗੋਇਲ ਨੇ ਦਿੱਤੀ ਹੈ। ਇਹ ਗੱਡੀ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਚੱਲਿਆ ਕਰੇਗੀ ਤੇ ਇਸ ਦੀਆਂ 800 ਸੀਟਾਂ ਹੋਣਗੀਆਂ। ਇਹ ਰੇਲ ਗੱਡੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ, ਆਨੰਦਪੁਰ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਤਕ ਜਾਇਆ ਕਰੇਗੀ।