• Home
  • ਅਰਜਨ ਪੁਰਸਕਾਰ ਵਿਜੇਤਾ ਖਿਡਾਰਣ ਯੂਪੀ ਸਰਕਾਰ ਤੋਂ ਦੁਖੀ

ਅਰਜਨ ਪੁਰਸਕਾਰ ਵਿਜੇਤਾ ਖਿਡਾਰਣ ਯੂਪੀ ਸਰਕਾਰ ਤੋਂ ਦੁਖੀ

ਲਖਨਊ, (ਖ਼ਬਰ ਵਾਲੇ ਬਿਊਰੋ):ਭਾਵੇਂ ਦੇਸ਼ ਦੀਆਂ ਸਰਕਾਰਾਂ ਜਿੰਨੇ ਮਰਜ਼ੀ ਦਮਗਜ਼ੇ ਮਾਰੀ ਜਾਣ ਪਰ ਸੱਚਾਈ ਇਹ ਹੈ ਕਿ ਖਿਡਾਰੀਆਂ ਨੂੰ ਬਣਦਾ ਮਾਣ ਨਾ ਮਿਲਣ 'ਤੇ ਉਨਾਂ ਨੂੰ ਨਿਰਾਸ਼ਤਾ ਦਾ ਮੂੰਹ ਦੇਖਣਾ ਪੈਂਦਾ ਹੈ। ਇਸ ਤਰਾਂ ਦਾ ਵਰਤਾਰਾ ਅੱਜ ਯੂ ਪੀ ਸਰਕਾਰ ਜਕਾਰਤਾ ਏਸ਼ੀਆਡ ਖੇਡਾਂ 'ਚੋਂ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਅਰਜਨ ਪੁਰਸਕਾਰ ਵਿਜੇਤਾ ਸੁਧਾ ਸਿੰਘ ਨਾਲ ਕਰ ਰਿਹਾ ਹੈ। ਸੁਧਾ ਸਿੰਘ ਦਾ ਦੋਸ਼ ਹੈ ਕਿ ਉਤਰ ਪ੍ਰਦੇਸ਼ ਦਾ ਖੇਡ ਵਿਭਾਗ ਉਸ ਦੀ ਨੌਕਰੀ 'ਚ ਰੋੜਾ ਅਟਕਾ ਰਿਹਾ ਹੈ ਤੇ ਵਾਰ ਵਾਰ ਫਾਈਲਾਂ ਨੂੰ ਇਧਰ ਉਧਰ ਕਰ ਕੇ ਉਸ ਨੂੰ ਧੱਕੇ ਖਾਣ ਲਈ ਮਜਬੂਰ ਕਰ ਰਿਹਾ ਹੈ।
ਸੁਧਾ ਖੇਡ ਵਿਭਾਗ ਦੇ ਰਵਈਏ ਤੋਂ ਇੰਨੀ ਨਾਖ਼ੁਸ਼ ਹੈ ਕਿ ਉਸ ਨੇ ਯੂਪੀ ਸਰਕਾਰ ਵਲੋਂ ਐਲਾਨੇ 30 ਲੱਖ ਰੁਪਏ ਦੇ ਨਕਦ ਇਨਾਮ ਨੂੰ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਦਾ ਨਜ਼ਾਰਾ ਉਸ ਸਮੇਂ ਦਿਖਿਆ ਜਦੋਂ ਉਸ ਨੂੰ ਮੁੱਖ ਮੰਤਰੀ ਤੋਂ ਇਨਾਮ ਲੈਣ ਲਈ ਸਟੇਜ 'ਤੇ ਬੁਲਾਇਆ ਗਿਆ ਤਾਂ ਉਸ ਨੇ ਸਟੇਜ 'ਤੇ ਹੀ ਮੁੱਖ ਮੰਤਰੀ ਅੱਗੇ ਆਪਣੀ ਮੰਗ ਰੱਖ ਦਿੱਤੀ ਤੇ ਰਾਜਪਾਲ ਦੇ ਭਰੋਸੇ ਤੋਂ ਬਾਅਦ ਇਹ ਇਨਾਮ ਲਿਆ।
ਦਰਅਸਲ ਸੁਧਾ ਖੇਡ ਵਿਭਾਗ 'ਚ ਉਪ ਨਿਰਦੇਸ਼ਕ ਦਾ ਅਹੁਦਾ ਚਾਹੁੰਦੀ ਹੈ ਪਰ ਸੂਬੇ ਦਾ ਖੇਡ ਵਿਭਾਗ ਉਸ ਨਾਲ ਸਹਿਮਤ ਨਹੀਂ ਹੈ।