• Home
  • ਹੁਣ ਸੁੱਕੇ ਦੁੱਧ ਦੀ ਖਾਣਗੇ ਵਿਦਿਆਰਥੀ ਖੀਰ ..ਪੜ੍ਹੋ ਕਿਉਂ ?

ਹੁਣ ਸੁੱਕੇ ਦੁੱਧ ਦੀ ਖਾਣਗੇ ਵਿਦਿਆਰਥੀ ਖੀਰ ..ਪੜ੍ਹੋ ਕਿਉਂ ?

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ)

ਸਰਕਾਰੀ ਸਕੂਲਾਂ ਵਿੱਚ ਪੜ੍ਹਾਈ  ਕਰਦੇ ਗਰੀਬਾਂ ਦੇ ਨਿਆਨਿਆ ਨੂੰ ਹੁਣ ਤੋਂ ਬਾਅਦ ਖੀਰ ਮਿਲਿਆ ਕਰੇਗੀ ਤਾਂ ਕਿ ਉਹ ਤੰਦਰੁਸਤ  ਰਹਿਣ ਪਰ ਇਹ ਖੀਰ ਸੁੱਕੇ ਦੁੱਧ ਦੀ ਬਣਾਈ ਜਾਏਗੀ। ਸੁੱਕੇ ਦੁੱਧ ਦੀ ਖੀਰ ਬਣਾਉਣ ਪਿੱਛੇ ਕੋਈ ਮਿਲਾਵਟੀ ਦੁੱਧ ਤੋਂ ਬਚਾਅ ਹੋਣ ਸਬੰਧੀ ਗੱਲ ਕਰ ਰਿਹਾ ਹੈ ਤਾਂ ਕੋਈ ਇਹਨੂੰ ਮਿਲਕਫੈਡ ਦੀ ਮਜ਼ਬੂਰੀ ਦੱਸ ਰਿਹਾ ਹੈ।
ਪੰਜਾਬ ਸਿੱਖਿਆ ਸਕੂਲ ਦੇ ਅਧਿਕਾਰੀਆਂ ਵਲੋਂ ਜਾਰੀ ਇੱਕ ਆਦੇਸ਼ ਅਨੁਸਾਰ ਸਰਕਾਰੀ ਸਕੂਲਾਂ  ਵਿੱਚ ਪੜਾਈ ਕਰਦੇ ਵਿਦਿਆਰਥੀਆਂ ਨੂੰ ਮਿੱਡ ਡੇ ਮੀਲ ਰਾਹੀਂ ਖੀਰ ਹਫ਼ਤੇ ਵਿੱਚ ਇੱਕ ਵਾਰ ਮਿਲਿਆ ਕਰੇਗੀ। ਇਸ ਲਈ ਸਰਕਾਰ ਵਲੋਂ ਤੈਅ ਸਾਰਨੀ ਚ ਇਹ ਵੀ ਲਿਖਿਆ ਹੈ  ਕਿ ਕਿੰਨੀ ਖੀਰ ਤਿਆਰ ਕਰਨੀ ਹੈ ਅਤੇ ਕਿੰਨਾ ਦੁੱਧ ਪਾਉਣਾ ਹੈ। ਇਥੇ ਹੀ ਦੁੱਧ ਦਾ ਰੇਟ ਵੀ ਤੈਅ ਕੀਤਾ ਗਿਆ ਹੈ, ਜਿਹੜਾ ਕਿ ਪ੍ਰਤੀ ਕਿਲੋ 273 ਰੁਪਏ ਸਕੂਲ ਮੁਖੀਆ ਨੂੰ ਦੇਣਾ ਪਏਗਾ।
ਦੱਸਿਆ ਜਾ ਰਿਹਾ ਹੈ ਕਿ ਮਿਲਕਫੈਡ ਕੋਲ ਸੁੱਕਾ ਦੁੱਧ ਦਾ ਸਟਾਕ ਬਹੁਤ ਜ਼ਿਆਦਾ ਮਾਤਰਾ ਚ ਪਿਆ ਹੈ,ਕਿਉਂਕਿ ਮਿਲਕਫੈੱਡ  ਵੱਲੋਂ ਪਹਿਲਾਂ ਬਾਹਰਲੇ ਮੁਲਕਾਂ ਵੱਲੋਂ ਸੁੱਕੇ ਦੁੱਧ ਦੀ ਦਰਾਮਦ ਕੀਤੀ ਜਾਂਦੀ ਸੀ ਪਰ ਇਸ ਵਾਰ ਬਾਹਰਲੇ ਮੁਲਕਾਂ ਵੱਲੋਂ ਮਿਲਕਫੈਡ ਦੇ ਸੁੱਕੇ ਦੁੱਧ ਦੀ ਮੰਗ ਘੱਟ ਹੋਣ ਕਾਰਨ ਪੰਜਾਬ  ਸਰਕਾਰ ਦੇ ਵਿਭਾਗ ਮਿਲਕਫੈਡ ਪਾਸ ਭਾਰੀ ਮਾਤਰਾ ਚ ਸੁੱਕੇ ਦੁੱਧ ਦਾ ਸਟਾਕ ਜਮ੍ਹਾ ਹੋ ਗਿਆ ਹੈ,ਜਿਸ ਕਾਰਨ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿਉਂ ਨਾ ਸੁੱਕੇ ਦੁੱਧ ਨੂੰ ਮਿਡ ਡੇ ਮੀਲ ਲਈ ਵਰਤਿਆ ਜਾਵੇ ।
 ਇਸ ਖਪਤ ਲਈ ਸਰਕਾਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ। ਜਿਥੇ ਕਿ ਇਸ ਸੁੱਕੇ ਦੁੱਧ ਨਾਲ ਖੀਰ ਬਣਾਈ ਜਾਏਗੀ।