• Home
  • ਚੰਡੀਗੜ ਪ੍ਰਸ਼ਾਸਨ ਆਪਣੀ ਨਿਗਰਾਨੀ ਹੇਠ ਕਰਵਾਏਗਾ ਪਟਾਕਿਆਂ ਦੀ ਵਿਕਰੀ

ਚੰਡੀਗੜ ਪ੍ਰਸ਼ਾਸਨ ਆਪਣੀ ਨਿਗਰਾਨੀ ਹੇਠ ਕਰਵਾਏਗਾ ਪਟਾਕਿਆਂ ਦੀ ਵਿਕਰੀ

ਚੰਡੀਗੜ : ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਜਿਥੇ ਸਾਰੇ ਸੂਬਿਆਂ ਦਾ ਪ੍ਰਸ਼ਾਸਨ ਅਲਰਟ ਹੈ ਉਥੇ ਹੀ ਚੰਡੀਗੜ ਪ੍ਰਸ਼ਾਸਨ ਨੇ ਪਟਾਕਿਆਂ ਦੀ ਵਿਕਰੀ ਆਪਣੀ ਨਿਗਰਾਨੀ ਹੇਠ ਕਰਵਾਉਣ ਦਾ ਫੈਸਲਾ ਲਿਆ ਹੈ। ਪਟਾਕਿਆਂ ਦੇ ਅਸਥਾਈ ਲਾਈਸੈਂਸ ਅਲਾਟ ਹੋਣ ਤੋਂ ਬਾਅਦ ਹੁਣ ਪ੍ਰਸ਼ਾਸਨ ਦੀ ਦੇਖ-ਰੇਖ 'ਚ ਹੀ ਇਨਾਂ ਦੀ ਵਿਕਰੀ ਕਰਾਈ ਜਾਵੇਗੀ।

ਇਸ ਲਈ ਪਟਾਕਾ ਮਾਰਕਿਟ ਦੇ ਆਸ-ਪਾਸ ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ।। ਲਾਈਸੈਂਸ ਦਿੱਤੇ ਜਾਣ ਤੋਂ ਬਾਅਦ ਲਗਾਤਾਰ ਪਟਾਕੇ ਲਗਾਉਣ ਵਾਲੀਆਂ ਸਾਈਟਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।। ਅਜਿਹੇ 'ਚ ਪਟਾਕਾ ਮਾਰਕਿਟ ਦੇ ਆਸ-ਪਾਸ ਫਾਇਰ ਵਿਭਾਗ ਤੋਂ ਇਲਾਵਾ ਹੋਰ ਕਈ ਵਿਭਾਗਾਂ ਕਦੇ ਕਰਮਚਾਰੀਆਂ ਨੂੰ ਦੇਖ-ਰੇਖ ਕਰਨ ਲਈ ਤਿਆਰ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਕੋਈ ਵੀ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ। ਅਗਰ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।