• Home
  • ਮੋਗਾ ਕੋਰੀਅਰ ਧਮਾਕਾ : ਪੁਲਿਸ ਦੀ ਵੱਡੀ ਪ੍ਰਾਪਤੀ-ਦੋਸ਼ੀ ਉਡੀਸਾ ਤੋਂ ਕਾਬੂ

ਮੋਗਾ ਕੋਰੀਅਰ ਧਮਾਕਾ : ਪੁਲਿਸ ਦੀ ਵੱਡੀ ਪ੍ਰਾਪਤੀ-ਦੋਸ਼ੀ ਉਡੀਸਾ ਤੋਂ ਕਾਬੂ

ਮੋਗਾ, (ਖ਼ਬਰ ਵਾਲੇ ਬਿਊਰੋ):ਬੀਤੇ ਦਿਨੀਂ ਮੋਗਾ ਦੀ ਚੈਂਬਰ ਰੋਡ 'ਤੇ ਸਥਿਤ ਇਕ ਦੁਕਾਨ 'ਤੇ ਕੋਰੀਅਰ ਦੇ ਲਿਫਾਫੇ 'ਚ ਧਮਾਕਾ ਹੋ ਜਾਣ ਕਾਰਨ ਸੁਰੱਖਿਆ ਏਜੰਸੀਆਂ ਦੀ ਨੀਂਦ ਉਡ ਗਈ ਸੀ ਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਇਸ ਕੇਸ ਦੀ ਜਾਂਚ 'ਚ ਲੱਗਿਆ ਹੋਇਆ ਸੀ। ਧਮਾਕੇ ਦੇ ਤੁਰੰਤ ਬਾਅਦ ਪੁਲਿਸ ਨੇ ਫੋਰੈਂਸਿਕ ਟੀਮਾਂ ਨੂੰ ਬੁਲਾ ਕੇ ਜਾਂਚ ਕਰਵਾਈ ਸੀ ਤੇ ਦੂਜੇ ਪਾਸੇ ਪੁਲਿਸ ਕਈ ਥਿਊਰੀਆਂ ਲੂਤੇ ਜਾਂਚ ਕਰ ਰਹੀ ਸੀ। ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਆਖ਼ਰ ਅੱਜ ਪੁਲਿਸ ਦੋਸ਼ੀ ਦੇ ਗਿਰੇਬਾਨ ਤਕ ਪਹੁੰਚ ਗਈ। ਜਾਣਕਾਰੀ ਅਨੁਸਾਰ ਮਾਮਲੇ 'ਚ ਸੀ. ਸੀ. ਟੀ. ਵੀ. ਫੁਟੇਜ 'ਚ ਕੈਦ ਦੋਸ਼ੀ ਉਡੀਸਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।। ਮੋਗਾ ਪੁਲਿਸ ਅੱਜ ਦੋਸ਼ੀ ਨੂੰ ਲੈ ਕੇ ਇੱਥੇ ਪੁੱਜੇਗੀ।। ਦੋਸ਼ੀ ਰਾਜ ਰਾਜੇਆਣਾ ਸੰਗਰੂਰ ਨਿਵਾਸੀ ਰਮੇਸ਼ ਸ਼ਰਮਾ ਜਿਸ ਦੀ ਪਟਿਆਲਾ ਰੋਡ 'ਤੇ ਸਪੇਅਰ ਪਾਰਟਜ਼ ਦੀ ਦੁਕਾਨ ਹੈ, ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।। ਰਮੇਸ਼ ਆਪਣੀ ਸੱਸ ਦੇ ਕਤਲ ਤੋਂ ਬਾਅਦ ਉਨਾਂ ਦੀ ਜਾਇਦਾਦ ਦੀ ਦੇਖ-ਰੇਖ ਖੁਦ ਕਰ ਰਿਹਾ ਸੀ ਤੇ ਉਸ ਕੇਸ ਦੀ ਪੈਰਵੀ ਕਰ ਰਿਹਾ ਹੈ ਅਤੇ ਦੋਸ਼ੀ ਰਾਜ ਦੀ ਪ੍ਰਾਪਰਟੀ 'ਤੇ ਨਜ਼ਰ ਸੀ।। ਸੀ. ਟੀ. ਵੀ. ਫੁਟੇਜ 'ਚ ਦਿਖ ਰਹੇ ਸ਼ਖ਼ਸ ਦੀ ਪਛਾਣ ਰਾਜ ਰਾਜੇਆਣਾ ਦੇ ਤੌਰ 'ਤੇ ਹੋਈ ਹੈ।। ਇਸ ਤੋਂ ਬਾਅਦ ਮੋਗਾ ਪੁਲਿਸ ਨੇ ਉਡੀਸਾ ਪੁਲਿਸ ਦੀ ਮਦਦ ਨਾਲ ਰਾਜ ਰਾਜੇਆਣਾ ਨੂੰ ਹਿਰਾਸਤ 'ਚ ਲੈ ਲਿਆ ਹੈ।। ਇਸ ਦੇ ਬਾਅਦ ਪੰਜਾਬ ਦੀ ਜਾਂਚ ਏਜੰਸੀਆਂ ਦੇ ਇਲਾਵਾ ਖੁਫੀਆ ਏਜੰਸੀਆਂ ਵੀ ਦੋਸ਼ੀ ਨਾਲ ਪੁੱਛਗਿਛ ਕਰ ਸਕਦੀਆਂ ਹਨ ਕਿਉਂਕਿ ਇਸ ਕੇਸ 'ਤੇ ਤਿੰਨ ਖ਼ੁਫੀਆ ਏਜੰਸੀਆਂ ਵੀ ਕੰਮ ਕਰ ਰਹੀਆਂ ਸਨ।