• Home
  • ਦੇਸ਼ ਦੀ ਪਹਿਲੀ ਪਰਮਾਣੂ ਪਣਡੁੱਬੀ ਨੇ ਕੀਤੀ ਗਸ਼ਤੀ ਮੁਹਿੰਮ ਪੂਰੀ-ਮੋਦੀ ਵਲੋਂ ਸ਼ਲਾਘਾ

ਦੇਸ਼ ਦੀ ਪਹਿਲੀ ਪਰਮਾਣੂ ਪਣਡੁੱਬੀ ਨੇ ਕੀਤੀ ਗਸ਼ਤੀ ਮੁਹਿੰਮ ਪੂਰੀ-ਮੋਦੀ ਵਲੋਂ ਸ਼ਲਾਘਾ

ਨਵੀਂ ਦਿੱਲੀ: ਹੁਣ ਤਕ ਦੇਸ਼ ਨੇ ਸਵੈ ਰੱਖਿਆ ਲਈ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹਨ ਤੇ ਅਨੇਕਾਂ ਹਥਿਆਰ ਤੇ ਜਹਾਜ਼ ਦੇਸ਼ ਅੰਦਰ ਤਿਆਰ ਕਰ ਕੇ ਦੁਸ਼ਮਣਾਂ ਨੂੰ ਦੱਸ ਦਿੱਤਾ ਹੈ ਕਿ ਭਾਰਤ ਵਲ ਕੈਰੀ ਨਜ਼ਰ ਚੁੱਕਣਾ ਮਹਿੰਗਾ ਪੈ ਸਕਦਾ ਹੈ। ਹੁਣ ਦੇਸ਼ ਦੀ ਪਹਿਲੀ ਪਰਮਾਣੂ ਪਣਡੁੱਬੀ ਆਈ. ਐੱਨ. ਐੱਸ. ਅਰੀਹੰਤ ਨੇ ਸੋਮਵਾਰ ਨੂੰ ਆਪਣੀ ਪਹਿਲੀ ਗਸ਼ਤੀ ਮੁਹਿੰਮ ਸਫਲਤਾਪੂਰਵਕ ਪੂਰੀ ਕਰ ਲਈ ਹੈ।। ਇਸ ਮੌਕੇ ਪ੍ਰਧਾਨ ਮੋਦੀ ਨੇ ਆਈ. ਐੱਨ. ਐੱਸ. ਨੂੰ ਦੇਸ਼ ਨੂੰ ਸਮਰਪਿਤ ਕਰਦੇ ਹੋਏ ਵੱਡੀ ਉਪਲੱਬਧੀ ਕਰਾਰ ਦਿੱਤਾ ਹੈ।। ਮੋਦੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਲਈ ਵੱਡਾ ਕਦਮ ਹੈ ਅਤੇ ਇਸ ਨਾਲ ਭਾਰਤ ਦੀ ਸੁਰੱਖਿਆ ਮਜ਼ਬੂਤ ਹੋਈ ਹੈ।। ਮੋਦੀ ਨੇ ਕਿਹਾ, ''ਅਰੀਹੰਤ ਦਾ ਅਰਥ ਹੈ, ਦੁਸ਼ਮਣ ਨੂੰ ਨਸ਼ਟ ਕਰਨਾ। ਆਈ. ਐੱਨ. ਐੱਸ. ਅਰੀਹੰਤ ਸਵਾ ਸੌ ਕਰੋੜ ਭਾਰਤੀਆਂ ਲਈ ਸੁਰੱਖਿਆ ਦੀ ਗਰੰਟੀ ਵਰਗਾ ਹੈ।। ਆਈ. ਐੱਨ. ਐੱਸ. ਅਰੀਹੰਤ ਜਲ, ਥਲ ਅਤੇ ਆਕਾਸ਼ 'ਚ ਮਾਰ ਕਰਨ ਵਿਚ ਸਮਰੱਥ ਹੈ।