• Home
  • ਸਿੱਖ ਸ਼ਸਤਰ ਕਲਾ ਤੇ ਗੱਤਕਾ ਨੂੰ ਪੇਟੈਂਟ ਕਰਾਉਣ ਵਾਲੀ ਕੰਪਨੀ ਦੇ ਮਾਲਕ ਨੂੰ ਅਕਾਲ ਤਖਤ ‘ਤੇ ਤਲਬ ਕਰਨ ਲਈ ਜਥੇਦਾਰ ਨੂੰ ਪੱਤਰ

ਸਿੱਖ ਸ਼ਸਤਰ ਕਲਾ ਤੇ ਗੱਤਕਾ ਨੂੰ ਪੇਟੈਂਟ ਕਰਾਉਣ ਵਾਲੀ ਕੰਪਨੀ ਦੇ ਮਾਲਕ ਨੂੰ ਅਕਾਲ ਤਖਤ ‘ਤੇ ਤਲਬ ਕਰਨ ਲਈ ਜਥੇਦਾਰ ਨੂੰ ਪੱਤਰ

 ਕੌਮ ਤੋਂ ਮਾਫੀ ਮੰਗਵਾਏ ਜਾਣ ਤੇ ਪੇਟੈਂਟ ਖਾਰਜ ਕਰਵਾਉਣ ਲਈ ਆਦੇਸ਼ ਜਾਰੀ ਕਰਨ ਦੀ ਕੀਤੀ ਮੰਗ

ਅੰਮ੍ਰਿਤਸਰ 15 ਮਾਰਚ :ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜ਼ਿ.), ਵਿਸ਼ਵ ਗੱਤਕਾ ਫੈਡਰੇਸ਼ਨ (ਰਜ਼ਿ.) ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਰਜ਼ਿ.) ਨੇ ਅੱਜ ਇੱਕਲਿਖਤੀ ਪੱਤਰ ਰਾਹੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਹੈ ਕਿ ਦਿੱਲੀ ਸਥਿੱਤ ਇੱਕ ਨਿੱਜੀ ਪ੍ਰੋਪਰਾਈਟਰਸ਼ਿੱਪ ਵਾਲੀ ਲਿਮਟਿਡ ਕੰਪਨੀ ਵੱਲੋਂਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਨੂੰ ਟਰੇਡ ਮਾਰਕ ਤਹਿਤ ਪੇਟੈਂਟ ਕਰਾਉਣ ਦੀ ਅਵੱਗਿਆ ਕਰਨ ਬਦਲੇ ਤੁਰੰਤ ਸਿੱਖ ਕੌਮ ਤੋਂ ਮਾਫੀ ਮੰਗਵਾਈ ਜਾਵੇ ਅਤੇ ਇਨਾਂ ਦੋਵਾਂ ਟਰੇਡ ਮਾਰਕਾਂ ਨੂੰ ਤੁਰੰਤ ਰੱਦਕਰਵਾਉਣ ਦੀ ਦੋਸ਼ੀ ਫਰਮ ਅਤੇ ਉਸਦੇ ਮਾਲਕ ਨੂੰ ਸਖਤ ਆਦੇਸ਼ ਦਿੱਤਾ ਜਾਵੇ।

          ਅੱਜ ਇੱਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜ਼ਿ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਵਿਸ਼ਵ ਗੱਤਕਾ ਫੈਡਰੇਸ਼ਨ (ਰਜ਼ਿ.) ਦੇ ਸਕੱਤਰ ਬਲਜੀਤ ਸਿੰਘ ਅਤੇ ਇੰਟਰਨੈਸ਼ਨਲਸਿੱਖ ਮਾਰਸ਼ਲ ਆਰਟ ਅਕੈਡਮੀ (ਰਜ਼ਿ.) ਦੇ ਕੁਆਰਡੀਨੇਟਰ ਗੁਰਪ੍ਰੀਤ ਸਿੰਘ ਰਾਜਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਸਿੰਘ ਸਾਹਿਬ ਦੇ ਨੁਮਾਇੰਦੇ ਭਾਈ ਜਸਪਾਲ ਸਿੰਘ ਇੰਚਾਰਜਸਕੱਤਰੇਤ ਨਾਲ ਮੁਲਾਕਾਤ ਕਰਕੇ ਇਹ ਪੰਥਕ ਮੁਆਮਲਾ ਦਸਤਾਵੇਜਾਂ ਸਮੇਤ ਲਿਖਤੀ ਰੂਪ ਵਿੱਚ ਪੇਸ਼ ਕਰਦਿਆਂ ਦੱਸਿਆ ਕਿ ਇਸ ਨਿੱਜੀ ਮਾਲਕੀਅਤ ਵਾਲੀ ਲਿਮਟਿਡ ਕੰਪਨੀ ਦੇ ਮਾਲਕ ਹਰਪ੍ਰੀਤਸਿੰਘ ਵੱਲੋਂ 'ਸਿੱਖ ਸ਼ਸਤਰ ਵਿੱਦਿਆ' ਅਤੇ 'ਗੱਤਕੇ' ਦੇ ਨਾਵਾਂ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਜੂਨ 2018 ਨੂੰ ਦਿੱਲੀ ਤੋਂ ਪੇਟੈਂਟ ਕਰਵਾ ਲਿਆ ਹੈ ਜਦਕਿ ਸਿੱਖ ਸ਼ਸਤਰ ਵਿੱਦਿਆ ਅਤੇ ਗੱਤਕਾ ਕਲਾ ਸਿੱਖਇਤਿਹਾਸ ਅਤੇ ਵਿਰਾਸਤ ਨਾਲ ਜੁੜੀ, ਗੁਰੂ ਸਾਹਿਬਾਨ ਵੱਲੋਂ ਵਰੋਸਾਈ, ਸਮੁੱਚੀ ਕੌਮ ਦੀ ਵਿਰਾਸਤੀ, ਮਾਣਮੱਤੀ ਅਤੇ ਪੁਰਾਤਨ ਖੇਡ ਹੈ ਜਿਸ ਨੂੰ ਕੋਈ ਵੀ ਰਜਿਸਟਰਡ ਜਾਂ ਪੇਟੈਂਟ ਨਹੀਂ ਕਰਵਾ ਕੇ ਮਾਲਕਨਹੀਂ ਬਣ ਸਕਦਾ।

ਉਨਾਂ ਸਬੰਧਿਤ ਕੰਪਨੀ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਪਰੋਕਤ ਕੰਪਨੀ ਦੀ ਇਸ ਗੈਰ ਇਖਲਾਖੀ ਕਾਰਵਾਈ ਨਾਲ ਸਿੱਖ ਕੌਮ ਦੀ ਧਰੋਹਰ ਅਤੇ ਵਿਰਸੇ ਨੂੰ ਵੱਡੀ ਸੱਟਵੱਜੀ ਹੈ ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੁਰੰਤ ਦਖਲ ਅਤੇ ਸਖਤ ਕਾਰਵਾਈ ਦੀ ਲੋੜ ਹੈ। ਉਨਾਂ ਕਿਹਾ ਕਿ ਜੇਕਰ ਇਸ ਵੇਲੇ ਇਸ ਅਹਿਮ ਮੁੱਦੇ ਉਪਰ ਸਿੱਖਾਂ ਦੀ ਸੁਪਰੀਮ ਸੰਸਥਾ ਨੇ ਦਖਲ ਨਾਦਿੱਤਾ ਤਾਂ ਭਵਿੱਖ ਵਿੱਚ ਸਿੱਖ ਵਿਰਸੇ, ਗੁਰ ਇਤਿਹਾਸ ਤੇ ਧਾਰਮਿਕ ਚਿੰਨਾਂ ਦੀ ਵਰਤੋਂ 'ਤੇ ਵੀ ਬਹੁਤ ਮਾੜਾ ਪ੍ਰਭਾਵ ਪੈ ਸਕਦਾ ਹੈ ਜਿਸ ਦੀ ਕਦੇ ਵੀ ਪ੍ਰਤੀ ਪੂਰਤੀ ਨਹੀਂ ਹੋ ਸਕੇਗੀ। ਇਸ ਤੋਂ ਇਲਾਵਾਧਾਰਮਿਕ ਚਿੰਨਾਂ ਜਾਂ ਸਿੱਖ ਧਰੋਹਰ ਦੀਆਂ ਹੋਰ ਚੀਜਾਂ ਜਾਂ ਨਾਵਾਂ ਨੂੰ ਪੇਟੈਂਟ ਕਰਵਾਉਣ ਦੀ ਹੋੜ ਲੱਗ ਜਾਵੇਗੀ।

ਗੱਤਕਾ ਪ੍ਰੋਮੋਟਰ ਗਰੇਵਾਲ ਨੇ ਕਿਹਾ ਕਿ ਭਾਰਤੀ ਕੰਪਨੀ ਕਾਨੂੰਨ ਤਹਿਤ ਰਜਿਸਟਰਡ ਇਸ ਨਿੱਜੀ ਫਰਮ ਨੇ ਸਮੁੱਚੀ ਸਿੱਖ ਸ਼ਸਤਰ ਵਿੱਦਿਆ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਕੇਸਿੱਖ ਧਰਮ ਅਤੇ ਸਿੱਖ ਇਤਿਹਾਸ ਨਾਲ ਕੋਝਾ ਮਜਾਕ ਕੀਤਾ ਹੈ ਜੋ ਕਿ ਸਮੁੱਚੀ ਸਿੱਖ ਕੌਮ ਨੂੰ ਚੁਣੌਤੀ ਦੇਣ ਸਮਾਨ ਹੈ। ਇਸ ਫ਼ਰਮ ਦਾ ਇੱਕੋ-ਇੱਕ ਮਕਸਦ ਸਿੱਖ ਧਰੋਹਰ ਨਾਲ ਜੁੜੀਆਂ ਵਸਤਾਂ 'ਤੇ ਕਬਜਾਕਰਕੇ ਮਾਲਕ ਬਣਨਾ ਹੈ ਕਿਉਂਕਿ ਇਸ ਤਰਾਂ ਹੋਣ ਨਾਲ ਭਵਿੱਖ ਵਿੱਚ ਕਿਸੇ ਨੂੰ ਵੀ ਗੱਤਕਾ ਖੇਡਣ ਅਤੇ ਸਿੱਖ ਸ਼ਸ਼ਤਰਾਂ ਦੀ ਵਰਤੋਂ ਕਰਨ, ਗੱਤਕੇ ਸਮੇਤ ਵੱਖ-ਵੱਖ ਸ਼ਸ਼ਤਰਾਂ ਦੇ ਨਾਮ ਲਿਖਣ, ਵਰਤਣ ਜਾਂਇਨਾਂ ਬਾਰੇ ਕਿਤਾਬਾਂ ਲਿਖਣ, ਖੋਜ ਕਰਨ ਆਦਿ ਸਮੇਤ ਮਨਾਹੀ ਹੋਵੇਗੀ ਅਤੇ ਸਿੱਖ ਸ਼ਸਤਰ ਵਿੱਦਿਆ ਸਬੰਧੀ ਪ੍ਰਵਾਨਗੀ ਇਸ ਨਾਮ ਨੂੰ ਪੇਟੈਂਟ ਕਰਵਾਉਣ ਵਾਲੇ ਸਖਸ਼ ਦੀ ਕੰਪਨੀ ਤੋਂ ਲੈਣੀ ਪਵੇਗੀ ਜਿਸਲਈ ਪੈਸੇ ਵੀ ਤਾਰਨੇ ਪੈਣਗੇ।

ਉਨਾਂ ਜਥੇਦਾਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ ਭਾਰਤੀ ਟਰੇਡ ਮਾਰਕ ਕਾਨੂੰਨ ਤਹਿਤ ਅਨੁਸਾਰ ਕਿਸੇ ਨਵੀਂ ਕਾਢ, ਨਵੀਂ ਤਕਨੀਕ ਜਾਂ ਨਵਾਂ ਨਾਮ ਹੋਣ 'ਤੇ ਹੀ ਪੇਟੈਂਟ ਕਰਾਇਆ ਜਾਸਕਦਾ ਹੈ ਜਦਕਿ ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਤਾਂ ਪੁਰਾਤਨ ਗੁਰ ਇਤਿਹਾਸ, ਗੁਰਬਾਣੀ, ਸਿੱਖ ਸੱਭਿਆਚਾਰ, ਧਰਮ ਅਤੇ ਵਿਰਸੇ ਦਾ ਅਟੁੱਟ ਅੰਗ ਹੈ ਜਿਸ 'ਤੇ ਕਬਜਾ ਕਰਨ, ਇਸ ਧਰੋਹਰ ਨੂੰਵੇਚਣ ਜਾਂ ਇਸ ਰਾਹੀਂ ਪੈਸਾ ਕਮਾਉਣ ਦੀ ਖੁੱਲ• ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ।

ਉਨਾਂ ਇਹ ਵੀ ਦੱਸਿਆ ਕਿ ਇਸੇ ਨਿੱਜੀ ਕੰਪਨੀ ਵੱਲੋਂ ਹੀ ਦਿੱਲੀ ਵਿਖੇ 'ਵਰਲਡ ਗੱਤਕਾ ਲੀਗ' ਕਰਵਾਈ ਜਾ ਰਹੀ ਹੈ ਜਿਸ ਬਾਰੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਵਿਸ਼ਵ ਗੱਤਕਾ ਫੈਡਰੇਸ਼ਨਤੋਂ ਕੋਈ ਪ੍ਰਵਾਨਗੀ ਨਹੀਂ ਲਈ ਜਦਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ 'ਨੈਸ਼ਨਲ ਸਪੋਰਟਸ ਕੋਡ' ਅਤੇ 'ਭਾਰਤੀ ਓਲੰਪਿਕ ਚਾਰਟਰ' ਅਨੁਸਾਰ ਅਜਿਹੀ ਪ੍ਰਵਾਨਗੀ ਜਾਂ ਸਹਿਮਤੀ ਲੈਣੀ ਲਾਜ਼ਮੀ ਹੈ।

ਉਕਤ ਚੋਟੀ ਦੀਆਂ ਗੱਤਕਾ ਸੰਸਥਾਵਾਂ ਨੇ ਕਿਹਾ ਕਿ ਇਸ ਲਿਮਟਿਡ ਤੇ ਨਿੱਜੀ ਫਰਮ ਵੱਲੋਂ ਇਹ ਲੀਗ ਕਰਵਾਉਣ ਦਾ ਪ੍ਰਚਾਰ ਕਰਕੇ ਗੱਤਕਾ ਖਿਡਾਰੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂਕਿ ਅਜਿਹੇਗੈਰਮਾਨਤਾ ਪ੍ਰਾਪਤ ਟੂਰਨਾਮੈਂਟ ਦੌਰਾਨ ਮਿਲਣ ਵਾਲੇ ਸਰਟੀਫਿਕੇਟਾਂ ਦੀ ਵੀ ਕੋਈ ਮਾਨਤਾ ਨਹੀਂ ਹੋਵੇਗੀ ਅਤੇ ਨਾ ਹੀ ਅਜਿਹੀ ਗੱਤਕਾ ਲੀਗ ਨੂੰ ਭਵਿੱਖ ਵਿੱਚ ਕੋਈ ਮਾਨਤਾ ਦਿੱਤੀ ਜਾਵੇਗੀ। ਉਨਾਂ ਧਿਆਨਵਿੱਚ ਲਿਆਂਦਾ ਕਿ ਸਥਾਪਤ ਕਾਨੂੰਨ ਤੇ ਨਿਯਮਾਂ ਅਨੁਸਾਰ ਕਿਸੇ ਵੀ ਪੱਧਰ ਦਾ ਕੌਮੀ ਜਾਂ ਕੌਮਾਂਤਰੀ ਟੂਰਨਾਮੈਂਟ ਸਿਰਫ ਵਿਸ਼ਵ ਖੇਡ ਫੈਡਰੇਸ਼ਨ ਜਾਂ ਰਾਸ਼ਟਰੀ ਖੇਡ ਫੈਡਰੇਸ਼ਨ ਦੀ ਨਿਗਰਾਨੀ ਹੇਠ ਹੀਕਰਵਾਇਆ ਜਾ ਸਕਦਾ ਹੈ। 

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਗੇ ਉਨਾਂ ਪੇਸ਼ ਕੀਤੇ ਤੱਥਾਂ ਦੇ ਮੱਦੇਨਜ਼ਰ ਵਿਰਾਸਤੀ ਸਿੱਖ ਸ਼ਸਤਰ ਕਲਾ ਤੇ ਗੱਤਕਾ ਦੇ ਨਾਵਾਂ ਦਾ ਮਾਲਕ ਬਣਨ ਦੇ ਸ਼ੌਕੀਨ ਹਰਪੀਤ ਸਿੰਘ ਖਾਲਸਾਅਤੇ ਉਸ ਦੀ ਲਿਮਟਿਡ ਤੇ ਨਿੱਜੀ ਕੰਪਨੀ ਤੋਂ ਟਰੇਡ ਮਾਰਕ ਤਹਿਤ ਪੇਟੈਂਟ ਕਰਾਉਣ ਦੀ ਅਵੱਗਿਆ ਕਰਨ 'ਤੇ ਤੁਰੰਤ ਸਿੱਖ ਕੌਮ ਤੋਂ ਮਾਫੀ ਮੰਗਵਾਏ ਜਾਣ ਅਤੇ ਇਨਾਂ ਦੋਵਾਂ ਟਰੇਡ ਮਾਰਕਾਂ ਨੂੰ ਤੁਰੰਤ ਰੱਦਕਰਵਾਉਣ ਲਈ ਸਖਤ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ।

ਉਨਾਂ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਇਹ ਵੀ ਮੰਗ ਕੀਤੀ ਕਿ ਉਹ ਇੱਕ ਅਜਿਹਾ ਹੁਕਮਨਾਮਾ ਜਾਰੀ ਕਰਨ ਕਿ ਭਵਿੱਖ ਵਿੱਚ ਕੋਈ ਵੀ ਧਰਮ ਜਾਂ ਕੌਮੀਅਤ ਨਾਲ ਸੰਬੰਧਤ ਵਿਅਕਤੀ, ਅਦਾ੍ਰਾ ਜਾ ਸੰਸਥਾ ਸਿੱਖ ਧਰਮ, ਵਿਰਸੇ ਜਾਂ ਧਰੋਹਰ ਨਾਲ ਜੁੜੀ ਕਿਸੇ ਵੀ ਵਸਤੂ, ਗਿਆਨ, ਸ਼ਾਸਤਰ ਜਾਂ ਸੱਭਿਆਚਾਰਕ ਕਲਾਵਾਂ ਨੂੰ ਨਾ ਹੀ ਰਜਿਸਟਰ ਕਰਵਾ ਸਕੇਗਾ ਤੇ ਨਾ ਹੀ ਉਸ ਦਾ ਪੇਟੈਂਟ ਜਾਂਟਰੇਡ ਮਾਰਕ ਪ੍ਰਾਪਤ ਕਰ ਸਕੇਗਾ।

ਇਸ ਮੌਕੇ ਹੋਰਨਾ ਤੋਂ ਇਲਾਵਾ ਜਿਲਾ ਗੱਤਕਾ ਐਸੋਸੀਏਸ਼ਨ ਅੰਮ੍ਰਿਤਸਰ ਤੋਂ ਜਾਇੰਟ ਸਕੱਤਰ ਗੁਰਦੇਵ ਸਿੰਘ ਪੱਟੀ, ਮੈਂਬਰ ਕਾਰਜਕਾਰਨੀ ਉਸਤਾਦ ਗੁਰਦੇਵ ਸਿੰਘ ਅਤੇ ਮੀਤ ਪ੍ਰਧਾਨ ਜਤਿੰਦਰਸਿੰਘ ਵੀ ਸ਼ਾਮਲ ਸਨ।