• Home
  • ਵਿਸਾਖੀ ਦੇ ਸ਼ੁਭ ਦਿਹਾੜੇ ਤੇ ਪ੍ਰਨੀਤ ਕੌਰ ਗੁਰਦੁਆਰਾ ਦੁਖਨਿਵਾਰ ਸਾਹਿਬ ਵਿਖੇ ਹੋਏ ਨਤਮਸਤਕ

ਵਿਸਾਖੀ ਦੇ ਸ਼ੁਭ ਦਿਹਾੜੇ ਤੇ ਪ੍ਰਨੀਤ ਕੌਰ ਗੁਰਦੁਆਰਾ ਦੁਖਨਿਵਾਰ ਸਾਹਿਬ ਵਿਖੇ ਹੋਏ ਨਤਮਸਤਕ

ਪਟਿਆਲਾ 14 ਅਪ੍ਰੈਲ:- ਲੋਕ ਸਭਾ ਹਲਕਾ ਪਟਿਆਲਾ ਤੋਂ ਕਾਗਰਸ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਵਿਸਾਖੀ ਦੇ ਸ਼ੁਭ ਅਤੇ ਪਵਿੱਤਰ ਦਿਹਾੜੇ ਤੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਪਹੁੰਚ ਕੇ ਗੁਰੂ ਚਰਨਾ ਵਿੱਚ ਨਤਮਸਤਕ ਹੋਏ ਅਤੇ ਇਲਾਹੀ ਬਾਣੀ ਦਾ ਕੀਰਤਨ ਵੀ ਸੰਗਤ ਵਿੱਚ ਬੈਠ ਕੇ ਸਰਵਣ ਕੀਤਾ। ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨ ਵਲੋਂ ਪ੍ਰਨੀਤ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਪ੍ਰਨੀਤ ਕੋਰ ਨੇ ਸਮੂਹ ਸਾਧ ਸੰਗਤ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਵਿਧਾਈ ਦਿੰਦੀਆ ਕਿਹਾ ਕਿ ਅੱਜ ਦੇ ਦਿਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੁਲਮ ਅਤੇ ਜਾਤ ਪਾਤ ਦੇ ਖਿਲਾਫ ਖਾਲਸਾ ਪੰਥ ਦੀ ਸਿਰਜਨਾ ਕਰਕੇ ਇਕ ਇਤਿਹਾਸ ਰੱਚਿਆ ਸੀ। ਇਸ ਮੋਕੇ ਸੀਨੀਆਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਕੇ ਕੇ ਮਲਹੋਤਰਾ, ਕਵਲਜੀਤ ਸਿੰਘ ਸਹਿਗਲ, ਟੋਨੀ ਬਿੰਦਰਾ, ਸਨੀ ਲੰਬਾ, ਸ਼ਵਿੰਦਰ ਚੱਢਾ,ਸੁਰਿੰਦਰਜੀਤ ਸਿੰਘ ਰੂਬੀ, ਨਰਿੰਦਰ ਖੁਰਾਣਾ, ਨਰਿੰਦਰ ਸਹਿਗਲ, ਇੰਦਰਜੀਤ ਬੋਪਾਰਾਏ, ਅਮਰਜੀਤ ਸਿੰਘ ਰਾਜੂ, ਅਮਰਜੀਤ ਅੰਬੀ, ਸਵੀਟੀ ਜੀ ਆਦਿ ਹਾਜਰ ਸਨ।