• Home
  • ਸਾਬਕਾ ਵਿਧਾਇਕ ਚੌਧਰੀ ਨੰਦ ਲਾਲ ਦੀ ਮੌਤ

ਸਾਬਕਾ ਵਿਧਾਇਕ ਚੌਧਰੀ ਨੰਦ ਲਾਲ ਦੀ ਮੌਤ

ਚੰਡੀਗੜ੍ਹ :- ਅਕਾਲੀ ਦਲ ਦੇ ਹਲਕਾ ਬਲਾਚੌਰ ਤੋਂ ਸਾਬਕਾ ਵਿਧਾਇਕ ਚੌਧਰੀ ਨੰਦ ਲਾਲ ਦੀ ਅੱਜ ਮੁਹਾਲੀ ਦੇ ਆਈ ਵੀ ਹਸਪਤਾਲ ਚ ਮੌਤ ਹੋ ਗਈ । ਚੌਧਰੀ ਨੰਦ ਲਾਲ 73 ਵਰ੍ਹਿਆਂ ਦੇ ਸਨ । ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ । ਸੂਤਰਾਂ ਅਨੁਸਾਰ ਅੰਤਿਮ ਸੰਸਕਾਰ ਕੱਲ੍ਹ ਮਿਤੀ 15 ਅਪ੍ਰੈਲ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਰੀਮਪੁਰ ਧਿਆਨੀ ਵਿਖੇ ਹੋਵੇਗਾ ।