• Home
  • ਭੋਲਾ ਡਰੱਗਜ਼ ਰੈਕਟ ਮਾਮਲੇ ਦੀ ਅਗਲੀ ਸੁਣਵਾਈ 28 ਨੂੰ

ਭੋਲਾ ਡਰੱਗਜ਼ ਰੈਕਟ ਮਾਮਲੇ ਦੀ ਅਗਲੀ ਸੁਣਵਾਈ 28 ਨੂੰ

ਮੋਹਾਲੀ, (ਖ਼ਬਰ ਵਾਲੇ ਬਿਊਰੋ)।: ਭੋਲਾ ਦੇ ਡਰੱਗ ਰੈਕੇਟ ਮਾਮਲੇ ਦੇ ਤਾਜ਼ਾ ਵਿਕਾਸ ਵਿਚ ਸੀ.ਬੀ.ਆਈ. ਮੋਹਾਲੀ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਸੁਣਵਾਈ 28 ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਪਹਿਲਾਂ ਹੀ ਆਪਣੀ ਚਾਰਜਸ਼ੀਟ ਅਦਾਲਤ ਵਿਚ ਸੌਂਪ ਚੁੱਕਾ ਹੈ।

ਸੁਣਵਾਈ ਸਮੇਂ ਅਦਾਲਤ 'ਚ ਜਗਜੀਤ ਸਿੰਘ ਚਾਹਲ ਤੇ ਉਨਾਂ ਦੀ ਪਤਨੀ ਇੰਦਰਜੀਤ ਕੌਰ, ਸਾਬਕਾ ਕੈਬਨਿਟ ਮੰਤਰੀ ਸਵਰਨ ਸਿੰਘ ਫ਼ਿਲੌਰ ਦੇ ਬੇਟੇ ਦਮਨਵੀਰ ਸਿੰਘ ਫਿਲੌਰ ਅਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ ਵੀ ਹਾਜ਼ਰ ਸਨ।

ਇਸ ਦੌਰਾਨ ਵਿਸ਼ੇਸ਼ ਭੋਲਾ ਡਰੱਗ ਰੈਕੇਟ ਦਾ ਕੇਸ ਪੰਜਾਬ ਦੇ ਹਾਈ ਪ੍ਰੋਫਾਈਲ ਪੰਜਾਬ ਪੰਜਾਬ ਕੇਸ ਦਾ ਹਿੱਸਾ ਹੈ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪੈਂਡਿੰਗ ਹੈ। ਚੀਫ ਜਸਟਿਸ ਕ੍ਰਿਸ਼ਣਾ ਮੁਰਾਰੀ ਅਤੇ ਜਸਟਿਸ ਏ.ਬੀ. ਚੌਧਰੀ ਇਸ ਮਾਮਲੇ ਦੀ ਸੁਣਵਾਈ 24 ਸਤੰਬਰ ਨੂੰ ਸੁਣੇਗੀ।