• Home
  • ਕੌਣ ਹੈ ਬਾਹੂਬਲੀ ਦਾ ਕਟੱਪਾ-ਜਾਣੋ

ਕੌਣ ਹੈ ਬਾਹੂਬਲੀ ਦਾ ਕਟੱਪਾ-ਜਾਣੋ

ਮੁੰਬਈ, (ਖ਼ਬਰ ਵਾਲੇ ਬਿਊਰੋ): ਡਾਇਰੈਕਟਰ ਐਸ ਰਾਜਾਮੌਲੀ ਦੀ ਫਿਲਮ 'ਬਾਹੂਬਲੀ' ਆਈ ਤਾਂ ਸਭ ਦੀ ਇੱਛਾ ਇਹੀ ਰਹੀ ਕਿ ਇਸ ਨੂੰ ਦੇਖਿਆ ਜਾਵੇ ਕਿਉਂਕਿ ਕਾਫੀ ਵੱਡੇ ਬਜ਼ਟ ਦੀ ਸੀ। ਕੀ ਤੁਸੀਂ ਜਾਣਦੇ ਹੋ ਕਿ ਇਸ ਫਿਲਮ 'ਚ ਕਟੱਪਾ ਦਾ ਰੋਲ ਕਰਨ ਵਾਲੇ ਵਿਅਕਤੀ ਸਤਿਆਰਾਜ ਦਾ ਕਿਸੇ ਫਿਲਮੀ ਘਰਾਣੇ ਨਾਲ ਸਬੰਧ ਨਹੀਂ ਹੈ ਬਲਕਿ ਉਹ ਤਾਂ ਇਕ ਸ਼ਰਾਰਤੀ ਜਿਹਾ ਮੁੰਡਾ ਸੀ ਤੇ ਇੱਕ ਦਿਨ ਫਿਲਮ ਦੀ ਸ਼ੂਟਿੰਗ ਦੇਖਣ ਗਿਆ ਤਾਂ ਫਿਲਮਾਂ ਦਾ ਬਣ ਕੇ ਰਹਿ ਗਿਆ।
ਇਹ ਖ਼ੁਲਾਸਾ ਸਤਿਆਰਾਜ ਨੇ ਅੱਜ ਆਪਣੇ 64ਵੇਂ ਜਨਮ ਦਿਨ ਮੌਕੇ ਕੀਤਾ ਤੇ ਦਸਿਆ ਕਿ 1976 'ਚ ਉਹ ਇਕ ਫਿਲਮ ਦੀ ਸ਼ੂਟਿੰਗ ਦੇਖਣ ਗਏ ਜਿਥੇ ਉਨਾਂ ਦੀ ਮੁਲਾਕਾਤ ਐਕਟਰ ਸ਼ਿਵ ਕੁਮਾਰ ਤੇ ਪ੍ਰਡਿਊਸਰ ਥਿਰੁਪਪੁਰ ਨਾਲ ਮੁਲਾਕਾਤ ਹੋਈ ਜਿਨਾਂ ਨੇ ਸਤਿਆਰਾਜ ਨੂੰ ਨਾਟਕ ਮੰਡਲੀ 'ਚ ਸ਼ਾਮਲ ਕਰ ਲਿਆ ਤੇ ਬਾਅਦ ਉਸ ਦਾ ਕਰੀਅਰ ਐਸਾ ਚਲਿਆ ਕਿ ਹੁਣ ਤਕ ਉਹ 200 ਤਾਮਿਲ, ਤੈਲਗੂ ਤੇ ਹਿੰਦੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

ਸਤਿਆਰਾਜ ਨੇ ਦਸਿਆ ਕਿ ਉਸ ਨੂੰ ਪਹਿਲੀ ਫਿਲਮ 1978 'ਚ ਮਿਲੀ ਤੇ ਫਿਰ ਉਹ ਪ੍ਰੋਡਕਸ਼ਨ ਸਟਾਫ ਵਜੋਂ ਕੰਮ ਕਰਨ ਲੱਗਾ। ਉਸ ਨੂੰ ਲੀਡ ਰੋਲ ਵਾਲੀ ਫਿਲਮ 1985 'ਚ ਮਿਲੀ।
3 ਅਕਤੂਬਰ 1954 ਨੂੰ ਜਨਮੇ ਸਤਿਆਰਾਜ ਨੂੰ ਅਸਲ ਪ੍ਰਸਿੱਧੀ 'ਕਟੱਪਾ' ਦਾ ਰੋਲ ਕਰ ਕੇ ਹੀ ਮਿਲੀ। ਇਸ ਰੋਲ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਹੁਣ ਉਸ ਦਾ ਸਟੈਚੂ ਬੈਕਾਕ 'ਚ ਲੱਗ ਰਿਹਾ ਹੈ।
ਸਤਿਆਰਾਜ ਦਸਦੇ ਹਨ ਕਿ ਉਨਾਂ ਨੂੰ ਆਪਣੀ ਡਰਾਉਣੀ ਜਿਹੀ ਸ਼ਕਲ ਦਾ ਬਹੁਤ ਫਾਇਦਾ ਮਿਲਿਆ ਤੇ ਇਸੇ ਕਰ ਕੇ ਕਟੱਪਾ ਦੇ ਰੋਲ ਲਈ ਫਿਟ ਹੋਇਆ।