• Home
  • ਲੁਧਿਆਣਾ ਜ਼ਿਲ੍ਹੇ ਚ ਸ਼ਰਾਬ ਦੇ ਠੇਕਿਆਂ ਦੀ ਪੜ੍ਹੋ ਬੋਲੀ ਦਾ ਅੰਕੜਾ ਕਿਵੇਂ ਰਿਹਾ !

ਲੁਧਿਆਣਾ ਜ਼ਿਲ੍ਹੇ ਚ ਸ਼ਰਾਬ ਦੇ ਠੇਕਿਆਂ ਦੀ ਪੜ੍ਹੋ ਬੋਲੀ ਦਾ ਅੰਕੜਾ ਕਿਵੇਂ ਰਿਹਾ !

ਲੁਧਿਆਣਾ, -ਸਾਲ 2019-20 ਲਈ ਜ਼ਿਲ੍ਹਾ ਲੁਧਿਆਣਾ ਦੇ ਸ਼ਰਾਬ ਠੇਕੇ 944 ਕਰੋੜ ਰੁਪਏ ਵਿੱਚ ਨਿਲਾਮ ਕਰ ਦਿੱਤੇ ਗਏ ਹਨ। ਨਿਲਾਮੀ ਪ੍ਰਕਿਰਿਆ ਅੱਜ ਪੂਰਨ ਪਾਰਦਰਸ਼ਤਾ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚੜ੍ਹੀ। ਅੱਜ ਨਿਲਾਮ ਕੀਤੇ ਗਏ 149 ਗਰੁੱਪਾਂ ਵਿੱਚ ਕੁੱਲ 713 ਸ਼ਰਾਬ ਠੇਕੇ ਸ਼ਾਮਿਲ ਸਨ। ਦੱਸਣਯੋਗ ਹੈ ਕਿ ਇਸ ਵਿੱਤੀ ਵਰ੍ਹੇ ਦੌਰਾਨ ਇਹ ਸ਼ਰਾਬ ਦੇ ਠੇਕੇ 117 ਕਰੋੜ ਰੁਪਏ ਦੇ ਵਾਧੇ ਨਾਲ ਨਿਲਾਮ ਕੀਤੇ ਗਏ ਹਨ। ਪਿਛਲੇ ਸਾਲ ਇਹੀ ਠੇਕੇ 827 ਕਰੋੜ ਰੁਪਏ ਵਿੱਚ ਨਿਲਾਮ ਕੀਤੇ ਗਏ ਸਨ।ਅੱਜ ਦੀ ਨਿਲਾਮੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਅਤੇ ਵਧੀਕ ਆਬਕਾਰੀ ਅਤੇ ਕਰ ਕਮਿਸ਼ਨਰ ਪੰਜਾਬ ਸ੍ਰੀ ਕੁਮਾਰ ਸੌਰਭ ਰਾਜ ਦੀ ਹਾਜ਼ਰੀ ਵਿੱਚ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਸ੍ਰੀ ਸਾਗਰ ਸੇਤੀਆ (ਸਿਖ਼ਲਾਈ ਅਧੀਨ ਆਈ. ਏ. ਐੱਸ.), ਉਪ ਆਬਕਾਰੀ ਅਤੇ ਕਰ ਕਮਿਸ਼ਨਰ ਸ੍ਰੀ ਪਵਨ ਕੁਮਾਰ ਗਰਗ, ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ-1 ਸ੍ਰੀ ਵੀ. ਕੇ. ਗਰਗ, ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ-2 ਸ੍ਰੀ ਦੀਪਕ ਰੁਹੇਲਾ, ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ-3 ਸ੍ਰੀ ਵੀ. ਪੀ. ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਕੁੱਲ 713 ਸ਼ਰਾਬ ਦੇ ਠੇਕਿਆਂ ਵਿੱਚੋਂ 98 ਗਰੁੱਪਾਂ ਦੇ 370 ਠੇਕੇ ਨਗਰ ਨਿਗਮ ਲੁਧਿਆਣਾ ਦੀ ਹੱਦ ਅੰਦਰ, 8 ਗਰੁੱਪਾਂ ਦੇ 47 ਠੇਕੇ ਖੰਨਾ ਸਰਕਲ ਅੰਦਰ, 6 ਗਰੁੱਪਾਂ ਦੇ 36 ਠੇਕੇ ਦੋਰਾਹਾ ਸਰਕਲ ਅੰਦਰ, 7 ਗਰੁੱਪਾਂ ਦੇ 32 ਠੇਕੇ ਸਾਹਨੇਵਾਲ ਸਰਕਲ ਅੰਦਰ, 6 ਗਰੁੱਪਾਂ ਦੇ 51 ਠੇਕੇ ਜਗਰਾਂਉ ਸ਼ਹਿਰ ਸਰਕਲ ਅੰਦਰ, 6 ਗਰੁੱਪਾਂ ਦੇ 46 ਠੇਕੇ ਜਗਰਾਂਉ ਸਦਰ ਸਰਕਲ ਅੰਦਰ, 7 ਗਰੁੱਪਾਂ ਦੇ 45 ਠੇਕੇ ਰਾਏਕੋਟ ਸਰਕਲ ਅੰਦਰ, 6 ਗਰੁੱਪਾਂ ਦੇ 46 ਠੇਕੇ ਸਮਰਾਲਾ ਸਰਕਲ ਅੰਦਰ ਜਦਕਿ 5 ਗਰੁੱਪਾਂ ਦੇ 45 ਸ਼ਰਾਬ ਦੇ ਠੇਕੇ ਡੇਹਲੋਂ ਸਰਕਲ ਦੇ ਅੰਦਰ ਪੈਂਦੇ ਹਨ। ਨਿਲਾਮੀ ਵਿੱਚ ਸਫ਼ਲ ਰਹੇ ਠੇਕੇਦਾਰਾਂ ਨੇ ਕੁੱਲ ਨਿਲਾਮੀ ਰਾਸ਼ੀ ਦਾ 25 ਫੀਸਦੀ ਹਿੱਸਾ ਮੌਕੇ ’ਤੇ ਅਦਾ ਕੀਤਾ, ਜਦਕਿ ਉਨ੍ਹਾਂ ਨੂੰ ਬਾਕੀ 50 ਫੀਸਦੀ 48 ਘੰਟੇ ਵਿੱਚ ਅਤੇ ਬਾਕੀ ਬਚਦਾ 25 ਫੀਸਦੀ ਹਿੱਸਾ ਅਗਲੇ 7 ਦਿਨਾਂ ਦੇ ਅੰਦਰ-ਅੰਦਰ ਅਦਾ ਕਰਨਾ ਪੈਣਾ ਹੈ।