• Home
  • ਕੈਪਟਨ ਵਲੋਂ ਨਵਜੋਤ ਸਿੱਧੂ ਦਾ ਲੋਕਲ ਬਾਡੀਜ ਮੰਤਰੀ ਤੋਂ ਹਟਾਉਣ ਦਾ ਸਵਾਗਤ:- ਮੰਡ

ਕੈਪਟਨ ਵਲੋਂ ਨਵਜੋਤ ਸਿੱਧੂ ਦਾ ਲੋਕਲ ਬਾਡੀਜ ਮੰਤਰੀ ਤੋਂ ਹਟਾਉਣ ਦਾ ਸਵਾਗਤ:- ਮੰਡ

ਲੁਧਿਆਣਾ :- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਵਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ:- 2019 ਲੋਕ ਸਭਾ ਚੋਣਾਂ ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਮਿਸ਼ਨ 13 ਨੂੰ ਵਿਗਾੜਨ ਵਾਲੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੋਕਲ ਬਾਡੀਜ ਮੰਤਰੀ ਤੋਂ ਹਟਾਉਣ ਦਾ ਸਵਾਗਤ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ..
ਉਹਨਾਂ ਕਿਹਾ ਕਿ 2019 ਲੋਕ ਸਭਾ ਚੋਣਾਂ ਚ ਮੰਤਰੀ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਵਲੋਂ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਖਿਲਾਫ ਸਟੇਜਾਂ ਤੇ ਬਿਆਨਬਾਜ਼ੀ ਕੀਤੀ ਗਈ ਸੀ, ਉਸ ਨਾਲ ਹੀ ਪਾਰਟੀ ਚ ਇਮੇਜ ਖਰਾਬ ਹੋਈ ਸੀ, ਇਸੇ ਕਰਕੇ ਹੀ ਸ਼ਹਿਰੀ ਖੇਤਰਾਂ ਚ ਲੋਕ ਸਭਾ ਉਮੀਦਵਾਰਾਂ ਨੂੰ ਨੁਕਸਾਨ ਝੱਲਣਾ ਪਿਆ! ਸ੍ਰ ਮੰਡ ਨੇ ਕਿਹਾ ਕਿ ਸਿੱਧੂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਸੂਬੇ ਚ ਕੈਪਟਨ ਦੀ ਹੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਅੱਜ ਵੀ ਕੈਪਟਨ ਨੂੰ ਪੰਜਾਬ ਸੂਬੇ ਦੇ ਲੋਕ ਆਪਣਾ ਲੋਕਪ੍ਰਿਆ ਨੇਤਾ ਮੰਨਦੇ ਹਨ।