• Home
  • ਪੰਜ ਉੱਤਰੀ ਰਾਜਾਂ ਵਿੱਚ ਇੱਕ ਸਮਾਨ ਹੋ ਸਕਦੇ ਨੇ ਤੇਲ ਅਤੇ ਸ਼ਰਾਬ ਦੇ ਰੇਟ

ਪੰਜ ਉੱਤਰੀ ਰਾਜਾਂ ਵਿੱਚ ਇੱਕ ਸਮਾਨ ਹੋ ਸਕਦੇ ਨੇ ਤੇਲ ਅਤੇ ਸ਼ਰਾਬ ਦੇ ਰੇਟ

ਚੰਡੀਗੜ੍ਹ (ਖਬਰ ਵਾਲੇ ਬਿਊਰੋ)+ ਪੰਜ ਗੁਆਂਢੀ ਸੂਬਿਆਂ ਵਿੱਚ ਛੇਤੀ ਹੀ ਇੱਕ ਹੋ ਸਕਦੇ ਹਨ ਪੈਟਰੋਲ ਡੀਜ਼ਲ ਅਤੇ ਸ਼ਰਾਬ ਦੇ ਰੇਟ ।ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਦੇ ਸੱਦੇ ਤੇ ਅੱਜ ਹਰਿਆਣਾ ਪੰਜਾਬ ਹਿਮਾਚਲ ਦਿੱਲੀ ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਿੱਤ ਮੰਤਰੀਆਂ ਅਤੇ ਸੀਨੀਅਰ ਅਫਸਰਾਂ ਦੀ ਇਕ ਮੀਟਿੰਗ ਚੰਡੀਗੜ੍ਹ ਵਿਖੇ ਹੋਈ।ਇਹ ਮੀਟਿੰਗ ਤਿੰਨ ਸਾਲ ਪਹਿਲਾਂ ਦਿੱਲੀ ਵਿਖੇ ਹੋਈ ਇੱਕ ਮੀਟਿੰਗ ਦਾ ਨਤੀਜਾ ਸੀ ਜਿਸ ਵਿੱਚ ਗੁਆਂਢੀ ਸੂਬਿਆਂ ਵੱਲੋਂ  ਪੈਟਰੋਲ ਡੀਜ਼ਲ ਸ਼ਰਾਬ ਟਰਾਂਸਪੋਰਟ ਅਤੇ ਹੋਰ ਸਾਮਾਨ ਤੇ ਵੈਟ ਵਿੱਚ ਹੋ ਰਹੇ ਅੰਤਰ ਕਾਰਨ ਸੂਬਿਆਂ ਨੂੰ ਹੋ ਰਹੇ ਨੁਕਸਾਨ ਦੀ ਚਰਚਾ ਕੀਤੀ ਗਈ ਸੀ ।

ਅੱਜ ਹੋਈ ਮੀਟਿੰਗ ਵਿੱਚ ਹਰਿਆਣਾ ਤੋਂ ਇਲਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸ਼ਾਮਿਲ ਹੋਏ । ਪੰਜੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਇਸ ਗੱਲ ਤੇ ਸਹਿਮਤ ਹੋ ਗਏ ਕਿ ਅਫ਼ਸਰਾਂ ਦੀ ਇੱਕ ਸਾਂਝੀ ਕਮੇਟੀ ਬਣਾਈ ਜਾਵੇ ਜੋ ਇਨ੍ਹਾਂ ਪੰਜਾਂ ਗੁਆਂਢੀ ਸੂਬਿਆਂ ਅਤੇ ਚੰਡੀਗੜ੍ਹ ਵਿੱਚ ਇੱਕ ਸਮਾਨ ਕੀਮਤਾਂ ਲਈ ਨੀਤੀ ਤਿਆਰ ਕਰੇ ਅਫਸਰਾਂ ਦੀ ਕਮੇਟੀ ਪੰਦਰਾਂ ਦਿਨਾਂ ਵਿੱਚ ਗਠਿਤ ਹੋ ਕੇ ਆਪਣੀ ਰਿਪੋਰਟ ਸੂਬੇ ਨੂੰ ਦੇ ਦੇਵੇਗੀ ।ਇਸ ਰਿਪੋਰਟ ਦੇ ਲਾਗੂ ਹੋਣ ਨਾਲ ਹੀ ਛੇਤੀ ਹੀ ਇਨ੍ਹਾਂ ਪੰਜ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਤੇਲ ਦੀਆਂ ਕੀਮਤਾਂ ਲਗਭਗ ਇਕ ਸਮਾਨ ਹੋਣ ਦੀ ਪੂਰੀ ਸੰਭਾਵਨਾ ਹੈ ।