• Home
  • ਟਕਸਾਲੀਆਂ ਦਾ ਧਮਾਕਾ :-ਬੀਬੀ ਖਾਲੜਾ ਦੇ ਹੱਕ ਚ ਜਨਰਲ ਜੇ ਜੇ ਸਿੰਘ ਬੈਠਣਗੇ

ਟਕਸਾਲੀਆਂ ਦਾ ਧਮਾਕਾ :-ਬੀਬੀ ਖਾਲੜਾ ਦੇ ਹੱਕ ਚ ਜਨਰਲ ਜੇ ਜੇ ਸਿੰਘ ਬੈਠਣਗੇ

ਚੰਡੀਗੜ੍ਹ :- ਰਾਜਸੀ ਹਲਕਿਆਂ ਚ ਅੱਜ ਉਸ ਸਮੇਂ ਵੱਡਾ ਸਿਆਸੀ ਧਮਾਕਾ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਉਮੀਦਵਾਰ ਸਾਬਕਾ ਫੌਜ ਮੁਖੀ ਜਨਰਲ ਜੇ ਜੇ ਸਿੰਘ ਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਚੋਣ ਮੈਦਾਨ ਚੋਂ ਹਟਾਉਣ ਦਾ ਫੈਸਲਾ ਲੈ ਲਿਆ ਹੈ ।
ਦੱਸਣਯੋਗ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪੀ ਡੀ ਏ ਵੱਲੋਂ ਉਮੀਦਵਾਰ ਐਲਾਨਿਆ ਗਿਆ ਸੀ ,ਜੋ ਕਿ ਸੁਖਪਾਲ ਸਿੰਘ ਖਹਿਰਾ ਪੰਜਾਬੀ ਏਕਤਾ ਪਾਰਟੀ ਵੱਲੋਂ ਉਮੀਦਵਾਰ ਹਨ ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਟਕਸਾਲੀ ਦੇ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਵੱਲੋਂ ਕਈ ਵਾਰ ਅਕਾਲੀ ਦਲ ਟਕਸਾਲੀ ਦੀ ਮੀਟਿੰਗ ਚ ਬੀਬੀ ਖਾਲੜਾ ਦੇ ਹੱਕ ਚ ਆਪਣਾ ਉਮੀਦਵਾਰ ਬਿਠਾਉਣ ਲਈ ਵਕਾਲਤ ਵੀ ਕੀਤੀ ਗਈ ਸੀ ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੀ ਅਨੁਸਾਰ ਅਕਾਲੀ ਦਲ ਟਕਸਾਲੀ ਦੇ ਆਗੂਆਂ ਦੀ ਸਬੰਧੀ ਮੀਟਿੰਗ ਜਾਰੀ ਹੈ । ਮੀਟਿੰਗ ਦੀ ਕਾਰਵਾਈ ਥੋੜ੍ਹੀ ਦੇਰ ਤੱਕ ਜਾਰੀ ਕੀਤੀ ਜਾਵੇਗੀ ।