• Home
  • ਸਰਕਾਰ ਦੀ ਸਬਜ਼ੀਆਂ ਮੰਡੀਆਂ ਤੇ ਛਾਪੇਮਾਰੀ :- ਕੁਇੰਟਲਾਂ ਦੇ ਹਿਸਾਬ ਨਾਲ ਨਾ ਖਾਣਯੋਗ ਫਲ ਤੇ ਸਬਜ਼ੀਆਂ ਬਰਾਮਦ ਕਰਕੇ ਕੀਤੀਆਂ ਨਸ਼ਟ

ਸਰਕਾਰ ਦੀ ਸਬਜ਼ੀਆਂ ਮੰਡੀਆਂ ਤੇ ਛਾਪੇਮਾਰੀ :- ਕੁਇੰਟਲਾਂ ਦੇ ਹਿਸਾਬ ਨਾਲ ਨਾ ਖਾਣਯੋਗ ਫਲ ਤੇ ਸਬਜ਼ੀਆਂ ਬਰਾਮਦ ਕਰਕੇ ਕੀਤੀਆਂ ਨਸ਼ਟ

ਚੰਡੀਗੜ•, 3 ਜੁਲਾਈ:
ਤੰਦਰੁਸਤ ਪੰਜਾਬ ਮਿਸ਼ਨ ਤਹਿਤ ਡਵੀਜਨ, ਜਿਲ•ਾ ਤੇ ਮਾਰਕੀਟ ਕਮੇਟੀ ਪੱਧਰ 'ਤੇ  ਗਠਿਤ ਕੀਤੀਆਂ ਟੀਮਾਂ ਵੱਲੋਂ ਅੱਜ ਸੂਬੇ ਵਿਚਲੀਆਂ 75 ਫਲ ਤੇ ਸਬਜ਼ੀ ਮੰਡੀਆਂ ਵਿੱਚ ਅਚਨਚੇਤ ਜਾਂਚ ਕੀਤੀ ਗਈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ। ਸਿਹਤ ਵਿਭਾਗ ਤੇ ਬਾਗਬਾਨੀ  ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ 'ਤੇ ਗਲ਼ੇ-ਸੜੇ ਅਤੇ ਗ਼ੈਰ ਕੁਦਰਤੇ ਢੰਗ ਨਾਲ ਪਕਾਏ ਫਲ ਤੇ ਸਬਜ਼ੀਆਂ(ਨਾ ਖਾਣਯੋਗ) ਲਈ ਮੰਡੀਆਂ ਦੀ ਚੈਕਿੰਗ ਕੀਤੀ ਗਈ।

ਸ੍ਰੀ ਪੰਨੂ ਨੇ ਦੱਸਿਆ ਕਿ ਜਾਂਚ ਦੌਰਾਨ 113.35 ਕਵਿੰਟਲ ਦੇ ਕਰੀਬ ਨਾ-ਖਾਣਯੋਗ ਫਲ ਤੇ ਸਬਜ਼ੀਆਂ ਬਰਾਮਦ ਹੋਈਆਂ ਜਿਨ•ਾਂ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ, ਜਿਸ ਵਿੱਚ 40 ਕਵਿੰਟਲ ਫਲ ਤੇ ਸਬਜ਼ੀਆਂ ਇਕੱਲੇ ਅੰਮ੍ਰਿਤਸਰ ਜ਼ਿਲ•ੇ ਵਿੱਚੋਂ ਬਰਾਮਦ ਹੋਈਆਂ।
ਫਿਰੋਜ਼ਪੁਰ ਵਿੱਚ 2.0 ਕਵਿੰਟਲ ਨਾ ਖਾਣਯੋਗ ਫਲ-ਸਬਜ਼ੀਆਂ, ਬਠਿੰਡਾ ਵਿੱਚ 2.10 ਕਵਿੰਟਲ ਅੰਬ, 1.5 ਕਵਿੰਟਲ ਪਪੀਤਾ, 1.30 ਕਵਿੰਟਲ ਸਬਜ਼ੀਆਂ, ਰਾਮਪੁਰਾ ਫੂਲ ਤੋਂ 3.1 ਕਵਿੰਟਲ ਫਲ ਤੇ ਸਬਜ਼ੀਆਂ, ਫਰੀਦਕੋਟ ਤੋਂ 0.90 ਕਵਿੰਟਲ ਫਲ ਤੇ ਸਬਜ਼ੀਆਂ, ਜਗਰਾਉਂ ਤੋਂ 1.65 ਕਵਿੰਟਲ ਫਲ-ਸਬਜ਼ੀਆਂ, ਮਾਨਸਾ ਤੋਂ 2.0 ਕਵਿੰਟਲ ਫਲ-ਸਬਜ਼ੀਆਂ, ਸਰਦੂਲਗੜ• ਤੋਂ 2.50 ਕਵਿੰਟਲ ਸਬਜ਼ੀਆਂ ਤੇ 0.50 ਕਵਿੰਟਲ ਫਲ, ਲੁਧਿਆਣਾ ਤੋਂ 0.85 ਕਵਿੰਟਲ ਪਪੀਤਾ,0.30 ਕਵਿੰਟਲ ਅੰਬ, 1.00 ਕਵਿੰਟਲ ਪਿਆਜ਼ ਅਤੇ 0.47 ਕਵਿੰਟਲ ਟਮਾਟਰ ਬਰਾਮਦ ਹੋਏ ਜਦਕਿ ਖੰਨਾ ਮੰਡੀ ਤੋਂ 1.00 ਕਵਿੰਟਲ ਨਾ ਖਾਣਯੋਗ ਪਪੀਤਾ ਬਰਾਮਦ ਕੀਤਾ ਗਿਆ।
ਇਸੇ ਤਰ•ਾਂ ਹੁਸ਼ਿਆਰਪੁਰ ਤੋਂ 7.0 ਕਵਿੰਟਲ ਕੇਲਾ, 1.5 ਕਵਿੰਟਲ ਅਨਾਰ, ਮੋਗਾ ਵਿੱਚੋਂ 0.50 ਕਵਿੰਟਲ ਪਪੀਤਾ, ਰੂਪਨਗਰ ਤੋਂ 3.60 ਕਵਿੰਟਲ ਸਬਜ਼ੀਆਂ, ਆਨੰਦਪੁਰ ਸਾਹਿਬ ਤੋਂ 1.50 ਕਵਿੰਟਲ ਪਪੀਤਾ, ਬਲਾਚੌਰ ਤੋਂ 7 ਕਵਿੰਟਲ ਸਬਜ਼ੀਆਂ, ਬਟਾਲਾ ਤੋਂ 0.76 ਕਵਿੰਟਲ ਫਲ-ਸਬਜ਼ੀਆਂ ਅਤੇ ਪਟਿਆਲਾ ਤੋਂ 2.30 ਕਵਿੰਟਲ ਫਲ-ਸਬਜ਼ੀਆਂ, ਫਗਵਾੜਾ ਤੋਂ 2 ਕਵਿੰਟਲ ਆਲੂ, ਪਾਤੜਾਂ ਤੋਂ 3 ਕਵਿੰਟਲ ਸਬਜ਼ੀਆਂ , ਖ਼ਰੜ ਤੋਂ 50 ਕਿੱਲੋ ਪਪੀਤਾ ਤੇ 10 ਕਿੱਲੋ ਖੁਰਮਾਨੀ, ਸਬਜ਼ੀ ਮੰਡੀ ਭਵਾਨੀਗੜ• ਤੋਂ 25 ਕਿਲੋ ਅੰਬ ਅਤੇ 1 ਕਵਿੰਟਲ ਆਲੂ, ਸੁਨਾਮ ਤੋਂ 1 ਕਵਿੰਟਲ ਅੰਬ, 1 ਕਵਿੰਟਲ ਕੇਲਾ, 50 ਕਿੱਲੋ ਨਿੰਬੂ ਅਤੇ 50 ਕਿੱਲੋ ਟਮਾਟਰ, ਸਰਹਿੰਦ ਤੋਂ 1 ਕਵਿੰਟਲ ਬੰਦ ਗੋਭੀ ਤੇ 2 ਕਵਿੰਟਲ ਲੌਕੀ ਅਤੇ ਮਾਲੇਰਕੋਟਲਾ ਤੋਂ 3 ਕਵਿੰਟਲ ਨਾ ਖਾਣਯੋਗ ਫਲ-ਸਬਜ਼ੀਆਂ ਬਰਾਮਦ ਕੀਤੀਆਂ ਗਈਆਂ।