• Home
  • ਸਿੱਖਿਆ ਬੋਰਡ ਵੱਲੋਂ ਜ਼ਿਲ੍ਹਾ ਪੱਧਰ ਦੇ ਮੁਕਾਬਲੇ 16 ਤੋਂ 18 ਅਕਤੁਬਰ ਤੇ ਖੇਤਰੀ ਪੱਧਰ ਦੇ ਮੁਕਾਬਲੇ 13 ਤੋਂ  15 ਨਵੰਬਰ ਤੱਕ ਹੋਣਗੇ

ਸਿੱਖਿਆ ਬੋਰਡ ਵੱਲੋਂ ਜ਼ਿਲ੍ਹਾ ਪੱਧਰ ਦੇ ਮੁਕਾਬਲੇ 16 ਤੋਂ 18 ਅਕਤੁਬਰ ਤੇ ਖੇਤਰੀ ਪੱਧਰ ਦੇ ਮੁਕਾਬਲੇ 13 ਤੋਂ  15 ਨਵੰਬਰ ਤੱਕ ਹੋਣਗੇ

ਐੱਸ.ਏ.ਐੱਸ. ਨਗਰ ,, (ਖ਼ਬਰ ਵਾਲੇ ਬਿਊਰੋ): ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਅਤੇ ਡੀ.ਪੀ.ਆਈ. ਸਕੂਲਜ਼ ਵੱਲੋਂ ਮਿੱਡ ਟਰਮ ਪ੍ਰੀਖਿਆਵਾਂ ਦੀਆਂ ਮਿਤੀਆਂ 'ਚ ਬਦਲਾਅ ਕੀਤੇ ਜਾਣ ਕਾਰਨ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਣ ਵਾਲੇ ਸਹਿ ਅਕਾਦਮਿਕ ਵਿੱਦਿਅਕ ਮੁਕਾਬਲੇ ਹੁਣ 16 ਤੋਂ 18 ਅਕਤੂਬਰ ਤੱਕ ਹੋਣਗੇ|  ਪਹਿਲਾਂ ਇਹ ਵਿੱਦਿਅਕ ਮੁਕਾਬਲੇ 05 ਤੋਂ 07 ਅਕਤੂਬਰ ਤੱਕ ਹੋਣੇ ਸਨ|
16 ਤੋਂ 18 ਅਕਤੂਬਰ ਤੱਕ ਤਿੰਨ ਦਿਨ ਲਗਾਤਾਰ ਚੱਲਣ ਵਾਲੇ ਵਿੱਦਿਅਕ ਮੁਕਾਬਲਿਆਂ ਵਿੱਚ ਪਹਿਲੇ ਦਿਨ ਪ੍ਰਾਇਮਰੀ ਵਰਗ, ਦੂਜੇ ਦਿਨ ਮਿਡਲ ਵਰਗ ਅਤੇ ਆਖਰੀ ਦਿਨ  ਸੈਕੰਡਰੀ ਵਰਗ ਦੇ ਮੁਕਾਬਲੇ ਹੋਣਗੇ|
ਇਨ੍ਹਾਂ ਮੁਕਾਬਲਿਆਂ ਵਿੱਚ ਸ਼ਬਦ ਗਾਇਨ, ਲੋਕ ਗੀਤ, ਸੁੰਦਰ ਲਿਖਾਈ, ਚਿੱਤਰਕਲਾ, ਸੋਲੋ ਡਾਂਸ, ਭਾਸ਼ਣ, ਕਵਿਤਾ ਅਤੇ ਸਹੀ ਸ਼ਬਦ-ਜੋੜ ਦੇ ਮੁਕਾਬਲੇ ਸ਼ਾਮਿਲ ਹਨ|
ਦੂਜੇ ਪੜਾਅ ਦੇ ਇਹ ਮੁਕਾਬਲੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਤਹਿਗੜ੍ਹ ਸਾਹਿਬ, ਮੋਗਾ, ਫਰੀਦਕੋਟ, ਐੱਸ.ਏ.ਐੱਸ.ਨਗਰ, ਸ੍ਰੀ ਮੁਕਤਸਰ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਸੰਗਰੂਰ ਜ਼ਿਲ੍ਹਿਆਂ  ਵਿੱਚ  ਹੋਣਗੇ|
ਸਕੱਤਰ ਵੱਲੋਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੰਮ੍ਰਿਤਸਰ, ਬਠਿੰਡਾ, ਪਟਿਆਲਾ ਅਤੇ ਜਲੰਧਰ ਵਿੱਚ ਹੋਣ ਵਾਲੇ ਖੇਤਰੀ ਪੱਧਰ ਦੇ ਵਿੱਦਿਅਕ ਮੁਕਾਬਲੇ ਜੋ ਕਿ ਪਹਿਲਾਂ 03 ਤੋਂ 05 ਨਵੰਬਰ ਤੱਕ ਹੋਣੇ ਸਨ  ਹੁਣ ਇਹ ਵਿੱਦਿਅਕ ਮੁਕਾਬਲੇ 13 ਤੋਂ 15 ਨਵੰਬਰ ਤੱਕ ਹੋਣਗੇ|
ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ  ਬੋਰਡ ਦੀ ਵੈੱਬਸਾਈਟ ਮਮਮ|ਬਤਕਲ|.ਫ|ਜਅ  ਤੇ ਉਪਲਬਧ ਹੈ|