• Home
  • ਤਲਵਿੰਦਰ ਹਲਵਾਰਾ ਬਣੇ ਹਲਕਾ ਰਾਏਕੋਟ ਦੇ ਪ੍ਰਧਾਨ

ਤਲਵਿੰਦਰ ਹਲਵਾਰਾ ਬਣੇ ਹਲਕਾ ਰਾਏਕੋਟ ਦੇ ਪ੍ਰਧਾਨ

ਰਾਏਕੋਟ :-ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਵਿੰਗ ਐਸ ਓ ਆਈ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ,ਜਗਜੀਤ ਸਿੰਘ ਤਲਵੰਡੀ ਦੀ ਸਿਫ਼ਾਰਸ਼ ਤੇ ਅੱਜ ਐੱਸਓਆਈ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਆਕਾਸ਼ ਭੱਠਲ ਵੱਲੋਂ ਰਾਏਕੋਟ ਹਲਕੇ ਦਾ ਪ੍ਰਧਾਨ ਤਲਵਿੰਦਰ ਸਿੰਘ ਹਲਵਾਰਾ ਨੂੰ ਨਿਯੁਕਤ ਕੀਤਾ ਗਿਆ ਹੈ ।ਆਕਾਸ਼ ਭੱਠਲ ਨੇ ਅੱਜ ਤਲਵਿੰਦਰ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਜਿੱਥੇ ਉਸ ਨੂੰ ਵਿਦਿਆਰਥੀਆਂ ਦੀ ਦੇ ਹਿੱਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਨੌਜਵਾਨਾਂ ਨੂੰ ਇਕੱਠੇ ਕਰਨ ਲਈ ਪ੍ਰੇਰਿਆ ,ਉੱਥੇ ਉਸ ਨੇ ਐੱਸਓਆਈ ਦੇ ਪਹਿਲਾਂ ਰਹਿ ਚੁੱਕੇ ਪ੍ਰਧਾਨ ਅਤੇ ਹੁਣ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਤਲਵੰਡੀ ਦੀ ਸ਼ਲਾਘਾ ਵੀ ਕੀਤੀ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਹਰਪ੍ਰੀਤ ਮੈਕਟ ,ਕਿੰਦਾ ਲੁਧਿਆਣਾ ਮੈਬਰ ਕੋਰ ਕਮੇਟੀ , ਦਵਿੰਦਰ ਗਿੱਲ ਮੈਂਬਰ ਕੋਰ ਕਮੇਟੀ ,ਸਰਪੰਚ ਜਗਜਿੰਦਰ ਲਲਤੋਂ ਮੈਂਬਰ ਕੋਰ ਕਮੇਟੀ, ਬਿੱਟੂ ਸਟਾਰ , ਵਿਜੈ ਚਾਵਲਾ ,ਯੂਥ ਅਕਾਲੀ ਦਲ ਦੇ ਸੋਹਣ ਸਿੰਘ ਤਾਜਪੁਰ ,ਅਮਨਦੀਪ ਸਿੰਘ ਮਾਂਗਟ ਤੇ ਸੁਖਜੀਤ ਸਿੰਘ ਝੋਰੜਾਂ (ਸਾਰੇ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ) ਜਸਕਰਨ ਜੱਸੂ ਰਾਏਕੋਟ ,ਜੀਵਨ ਲੋਹਗੜ ,ਸੈਂਡੀ ਵੜਿੰਗ ਸੁਖਰਾਜ ਸਿੰਘ ਮਹੇਰਨਾ ,ਹਰਵੀਰ ਸਿੰਘ ਆਂਡਲੂ ,ਰਾਜਦੀਪ ਸਿੰਘ ਆਂਡਲੂ ,ਲੱਖੀ ਆਡਲੂ, ਅਮਨਦੀਪ ਸਿੰਘ ਮੈਂਬਰ ਪੰਚਾਇਤ ਹਲਵਾਰਾ ,ਸੁਖਚੈਨ ਹਲਵਾਰਾ ,ਸਨੀ ਹਲਵਾਰਾ ,ਸੀਪੂ ਹਲਵਾਰਾ ਆਦਿ ਆਗੂ ਹਾਜ਼ਰ ਸਨ ।