• Home
  • ਬਰਗਾੜੀ , ਬਹਿਬਲ ਕਲਾਂ ਵਿਚ ਮਤਦਾਨ ਆਮ ਨਾਲੋਂ ਜਿਆਦਾ – ਡੇਰਾ ਪੈਰੋਕਾਰਾਂ ਨੇ ਚੁੱਪ ਚਪੀਤੇ ਵੋਟਿੰਗ ਕੀਤੀ

ਬਰਗਾੜੀ , ਬਹਿਬਲ ਕਲਾਂ ਵਿਚ ਮਤਦਾਨ ਆਮ ਨਾਲੋਂ ਜਿਆਦਾ – ਡੇਰਾ ਪੈਰੋਕਾਰਾਂ ਨੇ ਚੁੱਪ ਚਪੀਤੇ ਵੋਟਿੰਗ ਕੀਤੀ

ਚੰਡੀਗੜ੍ਹ ( ਖ਼ਬਰ ਵਾਲੇ ਬਿਊਰੋ )- ਚਰਚਾਵਾਂ ਦੇ ਅਨੁਸਾਰ ਹੀ , ਇਸ ਵਾਰ ਡੇਰਾ ਪੈਰੋਕਾਰਾਂ ਨੇ ਕਾਂਗਰਸ ਤੋਂ ਦੂਰੀ ਹੀ ਬਣਾਈ ਰੱਖੀ। ਇਸ ਵਾਰ ਡੇਰਾ ਪਰੇਮੀਆਂ ਨੇ ਕਿਸੇ ਵੀ ਸਿਆਸੀ ਪਾਰਟੀ ਨਾਲ ਜਨਤਕ ਤੋਰ ਤੇ ਖੜੇ ਹੋਣ ਨੂੰ ਤਰਜੀਹ ਨਹੀਂ ਦਿੱਤੀ।  ਹਾਲਾਂਕਿ ਸੂਬੇ ਵਿਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਵਿਚ ਮਤਦਾਨ ਫ਼ੀਸਦੀ ਘੱਟ ਰਿਹਾ , ਪਰ ਦੱਸਦੇ ਹਨ ਕਿ ਡੇਰਾ ਪ੍ਰੇਮੀਆਂ ਨੇ ਕਾਫੀ ਸੰਖਿਆ ਵਿਚ ਮਤਦਾਨ ਕੀਤਾ। ਵੋਟਾਂ ਮੰਗਣ ਆਯੇ ਕਾਂਗਰਸ ਦੇ ਆਗੂਆਂ ਨੂੰ ਡੇਰਾ ਪ੍ਰੇਮੀਆਂ ਨੇ ਪਹਿਲਾਂ ਹੀ ਆਪਣੇ ਰੋਸ ਬਾਰੇ ਜਾਣੂ ਕਰਵਾ ਦਿੱਤਾ ਸੀ , ਕਿ ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਦੇ ਬੇਵਜ੍ਹਾ ਡੇਰੇ ਵਿਰੁੱਧ ਬਿਆਨਬਾਜ਼ੀ ਸੱਤਾਧਾਰੀ ਕਾਂਗਰਸ ਨੂੰ ਮਹਿੰਗੀ ਪੈ ਸਕਦੀ ਹੈ। ਬਠਿੰਡਾ ਡੇਰਾ ਸਿਰਸਾ ਤਰਫ਼ੋਂ ਜੋ ਅੱਜ ਸੋਸ਼ਲ ਮੀਡੀਆ ਜ਼ਰੀਏ ਪੈਰੋਕਾਰਾਂ ਦੇ ਗਰੁੱਪਾਂ ਵਿੱਚ ਸੁਨੇਹਾ ਭੇਜਿਆ ਗਿਆ ਕਿ ਕਿਸੇ ਵੀ ਸਿਆਸੀ ਧਿਰ ਅਤੇ ਲੀਡਰਾਂ ਦੇ ਝਾਂਸੇ ਵਿੱਚ ਨਹੀਂ ਆਉਣਾ ਅਤੇ ਗ਼ਲਤ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਹੈ। ਸੁਨੇਹੇ ਵਿਚ ਇਹ ਵੀ ਲਿਖਿਆ ਹੈ ਕਿ ਹੁਣ ਮੌਸਮ ਬਦਲਦਾ ਨਜ਼ਰ ਆ ਰਿਹਾ ਹੈ ਅਤੇ ਉਹ ਪੰਚਕੂਲਾ ਵਿੱਚ ਪੈਰੋਕਾਰਾਂ ਦੇ ਡੁੱਲ੍ਹੇ ਖ਼ੂਨ ਅਤੇ 25 ਅਗਸਤ 2017 ਦਾ ਦਿਨ ਨਹੀਂ ਭੁੱਲ ਸਕਦੇ। ਇਹ ਵੀ ਲਿਖਿਆ ਕਿ ਲੀਡਰ ਗੁਮਰਾਹ ਕਰਨ ਵਿੱਚ ਲੱਗੇ ਹੋਏ ਹਨ। ਫਿਰ ਵੀ ਜ਼ਿਲ੍ਹਾ ਫ਼ਰੀਦਕੋਟ ਦੇ ਬੇਅਦਬੀ ਕੇਸਾਂ ਵਾਲੇ ਪਿੰਡਾਂ ਵਿੱਚ ਵੀ ਪੋਲਿੰਗ ਦਰ ਆਮ ਨਾਲੋਂ ਜਿਆਦਾ ਰਹੀ।  ਵੇਰਵਿਆਂ ਅਨੁਸਾਰ ਬਰਗਾੜੀ ਵਿੱਚ ਅੱਜ ਪੋਲਿੰਗ ਦਰ 70 ਫ਼ੀਸਦੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ 69 ਫ਼ੀਸਦੀ ਪੋਲਿੰਗ ਦਰ ਰਹੀ ਹੈ। ਗੋਲੀ ਕਾਂਡ ਵਿੱਚ ਦੋ ਨੌਜਵਾਨ ਗੁਆਉਣ ਵਾਲੇ ਪਿੰਡ ਬਹਿਬਲ ਕਲਾਂ ਵਿੱਚ ਪੋਲਿੰਗ ਦਰ 63 ਫ਼ੀਸਦੀ ਹੀ ਰਹੀ ਹੈ।