• Home
  • ਭਾਜਪਾ ਫੂਲਕਾ ਦੀ ਮਿਹਨਤ ਦਾ ਲਾਹਾ ਲੈਣ ਲਈ ਤਤਪਰ-ਭਾਜਪਾ ਆਗੂ ਨੇ ਫੂਲਕਾ ਨਾਲ ਲਗਾਏ ਹੋਰਡਿੰਗ

ਭਾਜਪਾ ਫੂਲਕਾ ਦੀ ਮਿਹਨਤ ਦਾ ਲਾਹਾ ਲੈਣ ਲਈ ਤਤਪਰ-ਭਾਜਪਾ ਆਗੂ ਨੇ ਫੂਲਕਾ ਨਾਲ ਲਗਾਏ ਹੋਰਡਿੰਗ

ਨਵੀਂ ਦਿੱਲੀ : ਸਿੱਖ ਕਤਲੇਆਮ ਨੂੰ ਅਨੇਕਾਂ ਸਾਲ ਗੁਜ਼ਰ ਗਏ ਹਨ। ਇਸ ਸਮੇਂ ਦੌਰਾਨ ਕੇਂਦਰ 'ਚ ਕਈ ਵਾਰ ਭਾਜਪਾ ਦੀ ਅਗਵਾਈ 'ਚ ਸਰਕਾਰ ਬਣੀ ਤੇ ਅਕਾਲੀ ਵੀ ਭਾਈਵਾਲ ਰਹੇ ਪਰ ਕਿਸੇ ਨੇ ਸੱਜਣ ਕੁਮਾਰ ਵਰਗੇ ਗੁੰਡਿਆਂ ਨੂੰ ਜੇਲ ਦੀਆਂ ਸ਼ਲਾਖਾਂ ਪਿਛੇ ਨਾ ਭੇਜਿਆ। ਅੰਤ ਉਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਪੂਰੀ ਲਗਨ ਨਾਲ ਅਦਾਲਤ ਅੱਗੇ ਪੱਖ ਰੱਖਿਆ ਤੇ ਅਦਾਲਤ ਨੇ ਸੱਜਣ ਕੁਮਾਰ ਸਮੇਤ ਕਈ ਦੋਸ਼ੀਆਂ ਨੂੰ ਸਜ਼ਾ ਸੁਣਾ ਕੇ ਜੇਲ ਭੇਜ ਦਿੱਤਾ।
ਹੁਣ ਇਸ ਦਾ ਲਾਹਾ ਭਾਜਪਾ ਲੈਣ ਲਈ ਤਤਪਰ ਹੈ। ਇਸ ਵੇਲੇ ਦਿੱਲੀ ਵਿੱਚ ਕਈ ਥਾਵਾਂ 'ਤੇ ਭਾਜਪਾ ਆਗੂ ਆਰ ਪੀ ਸਿੰਘ ਅਤੇ ਫੂਲਕਾ ਦੇ ਪੋਸਟਰ ਲੱਗੇ ਹੋਏ ਹਨ ਜਿਨਾਂ 'ਤੇ ਲਿਖਿਆ ਹੋਇਆ ਹੈ '1984 ਕਤਲੇਆਮ ਦੇ ਦੋਸ਼ੀਆਂ ਵਿਰੁਧ ਲੜਾਈ ਜਾਰੀ ਹੈ' ਇਸ ਤਰਾਂ ਫੂਲਕਾ ਦੀ ਮਿਹਨਤ ਦਾ ਭਾਜਪਾਈ ਸਿਆਸੀ ਲਾਹਾ ਲੈਣ ਲਈ ਕਾਹਲੇ ਹਨ।