• Home
  • ਮੋਦੀ ਨੇ ਦੇਸ਼ ਦਾ ਪੈਸਾ 15 ਅਮੀਰਾਂ ‘ਚ ਵੰਡ ਦਿੱਤਾ : ਰਾਹੁਲ

ਮੋਦੀ ਨੇ ਦੇਸ਼ ਦਾ ਪੈਸਾ 15 ਅਮੀਰਾਂ ‘ਚ ਵੰਡ ਦਿੱਤਾ : ਰਾਹੁਲ

ਭੋਪਾਲ, (ਖ਼ਬਰ ਵਾਲੇ ਬਿਊਰੋ): ਮੱਧ ਪ੍ਰਦੇਸ਼ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ। ਇਸ ਸਮੇਂ ਰਾਹੁਲ ਗਾਂਧੀ ਨੇ 18 ਕਿਲੋਮੀਟਰ ਰੋਡ ਸ਼ੋਅ ਕੀਤਾ ਤੇ ਬਾਅਦ 'ਚ ਦੁਸ਼ਹਿਰਾ ਗਰਾਊਂਡ ਵਿਚ ਭਾਰੀ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਮ ਲੋਕਾਂ ਦੀ ਕੋਈ ਚਿੰਤਾ ਨਹੀਂ ਬਲਕਿ ਉਨਾਂ ਨੂੰ ਇਹ ਫਿਕਰ ਰਹਿੰਦਾ ਹੈ ਕਿ ਉਨਾਂ ਦੇ ਅਮੀਰ ਦੋਸਤ ਗੁੱਸੇ ਨਾ ਹੋ ਜਾਣ। ਉਨਾਂ ਦੋਸ਼ ਲਾਇਆ ਕਿ ਮੋਦੀ ਨੇ ਦੇਸ਼ ਦਾ ਪੈਸਾ 15 ਅਮੀਰਾਂ ਨੂੰ ਵੰਡ ਦਿੱਤਾ ਤੇ ਉਨਾਂ ਵਿਚੋਂ ਕੁਝ ਕੁ ਦੇਸ਼ ਦਾ ਪੈਸਾ ਹੜੱਪ ਕੇ ਵਿਦੇਸ਼ ਭੱਜ ਗਏ। ਰਾਹੁਲ ਨੇ ਕਿਹਾ ਕਿ ਮੋਦੀ ਲਈ ਨੀਰਵ ਮੋਦੀ, ਵਿਜੈ ਮਾਲਿਆ ਵਰਗੇ ਲੋਕ ਚੋਰ ਨਹੀਂ ਹਨ ਸਗੋਂ ਉਨਾਂ ਛੋਟੇ ਛੋਟੇ ਕਿਸਾਨਾਂ ਨੂੰ ਸਰਕਾਰ ਚੋਰ ਸਮਝਦੀ ਹੈ ਜਿਹੜੇ ਆਪਣਾ ਥੋੜਾ ਜਿਹਾ ਕਰਜ਼ਾ ਨਹੀਂ ਮੋੜ ਸਕਦੇ।
ਰਾਹੁਲ ਨੇ ਕਿਹਾ ਕਿ ਕਾਂਗਰਸ ਮਹਿਲਾ ਬਿੱਲ ਦਾ ਸਮਰਥਨ ਕਰੇਗੀ ਤੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੱਧ ਤੋਂ ਵੱਧ ਔਰਤਾਂ ਨੂੰ ਟਿਕਟਾਂ ਦੇਵੇਗੀ। ਉਨਾਂ ਕਿਹਾ ਕਿ ਆਰ ਐਸ ਐਸ ਵਿਚ ਔਰਤਾਂ ਨੂੰ ਕੋਈ ਨਹੀਂ ਪੁੱਛਦਾ ਤੇ ਇਸ ਦੇ ਉਲਟ ਕਾਂਗਰਸ ਪਾਰਟੀ 'ਚ ਔਰਤਾਂ ਦਾ ਬਹੁਤ ਜ਼ਿਆਦਾ ਸਨਮਾਨ ਹੁੰਦਾ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਸੂਬੇ 'ਚ ਪੈਰਾਸੂਟ ਨਾਲ ਉਤਰੇ ਕਿਸੇ ਆਗੂ ਨੂੰ ਟਿਕਟ ਨਹੀਂ ਮਿਲੇਗੀ ਬਲਕਿ ਵਰਕਰਾਂ ਨਾਲ ਸਲਾਹ ਕਰ ਕੇ ਟਿਕਟਾਂ ਦੀ ਵੰਡ ਕੀਤੀ ਜਾਵੇਗੀ।
ਰਾਹੁਲ ਨੇ ਵਿਆਯਾਮ ਮੁੱਦੇ ਨੂੰ ਚੁਕਦਿਆਂ ਕਿਹਾ ਕਿ ਕਾਂਗਰਸ ਸੱਤਾ 'ਚ ਆ ਕੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰੇਗੀ ਤੇ ਅਸੀਂ ਅਸਲ ਮੇਡ ਇਨ ਇੰਡੀਆ ਤੇ ਮੇਡ ਇਨ ਭੋਪਾਲ ਬਣਾ ਕੇ ਦਿਖਾਵਾਂਗੇ।