• Home
  • ਵੋਟਾਂ ਲਈ ਮੋਦੀ ਸਾਹਿਬ ਮਸਜਿਦ ਪਹੁੰਚ ਗਏ

ਵੋਟਾਂ ਲਈ ਮੋਦੀ ਸਾਹਿਬ ਮਸਜਿਦ ਪਹੁੰਚ ਗਏ

ਇੰਦੌਰ, (ਖ਼ਬਰ ਵਾਲੇ ਬਿਊਰੋ): ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਹਰਾ ਭਾਈਚਾਰੇ ਦੀ ਮਸਜਿਦ 'ਚ ਚੱਲ ਰਹੇ ਪ੍ਰਵਚਨਾਂ 'ਚ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਭਾਈਚਾਰੇ ਦੇ ਮੁਖੀ ਸੈਯਦਨਾ ਸਾਹਿਬ ਨੇ ਵਿਸ਼ਵ ਨੂੰ ਜਿਉਣ ਦੀ ਕਲਾ ਸਿਖਾਈ ਤੇ ਭਾਈਚਾਰੇ ਦਾ ਸੰਦੇਸ਼ ਦਿਤਾ। ਉਨਾਂ ਕਿਹਾ ਕਿ ਸ਼ਾਂਤੀ, ਸਤਿਆਗ੍ਰਹਿ ਤੇ ਰਾਸ਼ਟਰ ਭਗਤੀ ਲਈ ਬੋਹਰਾ ਸਮਾਜ ਦਾ ਕਾਫ਼ੀ ਯੋਗਦਾਨ ਰਿਹਾ ਹੈ। ਇਸ ਸਮੇਂ ਮੋਦੀ ਨੇ ਗਾਂਧੀ ਅਤੇ ਸੈਯਦਨਾ ਸਾਹਿਬ ਦੀ ਰੇਲ ਗੱਡੀ 'ਚ ਹੋਈ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਤੇ ਰਾਜਨੀਤੀ ਵਿਚ ਬੋਹਰਾ ਸਮਾਜ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਦਸ ਦਈਏ ਕਿ ਪ੍ਰਧਾਨ ਮੰਤਰੀ ਦਾ ਇਹ ਦੌਰਾ ਅਚਾਨਕ ਹੀ ਨਹੀਂ ਬਣ ਗਿਆ। ਦੇਸ਼ ਭਰ ਵਿਚ ਬੋਹਰਾ ਸਮਾਜ ਦੇ 20 ਲੱਖ ਵੋਟਰ ਹਨ ਤੇ ਮੱਧ ਪ੍ਰਦੇਸ਼ ਵਿਚ 4.50 ਵੋਟਰ ਹਨ। ਇਸ ਸਾਲ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਤੇ ਛਤੀਸ਼ਗੜ 'ਚ ਚੋਣਾਂ ਹਨ ਜਿਸ ਲਈ ਪ੍ਰਧਾਨ ਮੰਤਰੀ ਇਨਾਂ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ। ਸਿਆਸੀ ਪੰਡਿਤ ਇਸ ਫੇਰੀ ਨੂੰ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ।
ਦਸਣਯੋਗ ਹੈ ਕਿ ਇਸੇ ਸਮਾਜ ਦੇ ਲੋਕਾਂ ਨੇ ਦੋ ਦਿਨ ਪਹਿਲਾਂ ਦੋ ਲੱਖ ਜੈਨੀਆਂ ਭੋਜਨ ਕਰਵਾਇਆ ਸੀ ਤੇ ਜੈਨੀ ਵੀ ਇਸ ਸਮਾਜ ਦੇ ਕਾਫ਼ੀ ਕਾਇਲ ਹੋ ਗਏ ਹਨ।