• Home
  • ਬਾਦਲ ਦੀ ਪੇਸ਼ਕਸ਼ ਢੀਂਡਸਾ ਨੇ ਕੀਤੀ ਰੱਦ ! ..ਪੜ੍ਹੋ “ਖਬਰ ਵਾਲੇ ਡਾਟ ਕਾਮ” ਨਾਲ ਢੀਂਡਸਾ ਦੀ ਕੀ ਹੋਈ ਗੱਲਬਾਤ ?

ਬਾਦਲ ਦੀ ਪੇਸ਼ਕਸ਼ ਢੀਂਡਸਾ ਨੇ ਕੀਤੀ ਰੱਦ ! ..ਪੜ੍ਹੋ “ਖਬਰ ਵਾਲੇ ਡਾਟ ਕਾਮ” ਨਾਲ ਢੀਂਡਸਾ ਦੀ ਕੀ ਹੋਈ ਗੱਲਬਾਤ ?

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )ਸ਼੍ਰੋਮਣੀ ਅਕਾਲੀ ਦਲ ਦੇ ਦੋ ਨੰਬਰ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਜੋ ਕਿ ਬੀਤੇ  ਕੱਲ੍ਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ  ਆਪਣੇ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਕੋਰ ਕਮੇਟੀ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਦੀ ਚਿੱਠੀ ਲਿਖਣ ਤੋਂ ਬਾਅਦ ਰੂਪੋਸ਼ ਹਨ ,ਵੱਲੋਂ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਐਕਟਿਵ ਪੋਲਿਟੈਕਸ ਚ ਰਹਿਣ ਦੀ ਕੀਤੀ ਗਈ ਪੇਸ਼ਕਸ਼ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ  । ਸਰਦਾਰ ਢੀਂਡਸਾ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਕ ਵਿਚੋਲੇ ਰਾਹੀਂ ਇਹ ਪੇਸ਼ਕਸ਼ ਕੀਤੀ ਗਈ ਸੀ ।

ਸਰਦਾਰ ਢੀਂਡਸਾ ਨੇ "ਖ਼ਬਰ ਵਾਲੇ ਡਾਟ ਕਾਮ " ਨਾਲ ਕਿਸੇ ਗੁਪਤ ਥਾਂ ਤੋਂ  ਗੱਲਬਾਤ ਰਾਹੀਂ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਗੋਂ ਇਹੋ ਹੀ ਜਵਾਬ ਭੇਜਿਆ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ  ਉਹ ਹੁਣ ਐਕਟਿਵ ਪੋਲਟੈਕਸ ਚ ਨਹੀਂ ਆਉਣਾ ਚਾਹੁੰਦੇ ।ਸਗੋਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਾਦਾਰ ਸਿਪਾਹੀ ਬਣ ਕੇ ਹੀ ਸੇਵਾ ਕਰਨੀ ਚਾਹੁੰਦੇ ਹਨ । ਉਨ੍ਹਾਂ ਇਸ ਸਮੇਂ ਇਹ ਵੀ ਕਿਹਾ ਕਿ ਉਸ ਨੇ ਭੇਜੇ ਗਏ ਆਪਣੇ ਅਸਤੀਫ਼ਾ ਪੱਤਰ ਵਿੱਚ ਸਭ ਕੁਝ ਲਿਖਿਆ ਹੋਇਆ ਹੈ ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੀ ਕੱਲ੍ਹ ਸ਼ਾਮ ਤੋਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਰਦਾਰ ਢੀਂਡਸਾ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੋਂ ਤੱਕ ਡਾ ਦਲਜੀਤ ਸਿੰਘ ਚੀਮਾ ਨੇ ਤਾ ਦੋ ਵਾਰ ਉਨ੍ਹਾਂ ਦੀ ਕੋਠੀ ਦੇ ਚੱਕਰ ਵੀ ਲਗਾਏ ਹਨ ਪਰ ਢੀਂਡਸਾ ਸਾਹਿਬ ਨਹੀਂ ਮਿਲੇ ।