• Home
  • ਬਾਦਲ ਦੇ ਗੁਨਾਹਾਂ ਦੀ ਦਾਸਤਾਨ ਲੰਬੀ-ਪੰਥ ਕਰੇ ਸਜ਼ਾ ਦਾ ਫ਼ੈਸਲਾ : ਰਵੀਇੰਦਰ ਸਿੰਘ

ਬਾਦਲ ਦੇ ਗੁਨਾਹਾਂ ਦੀ ਦਾਸਤਾਨ ਲੰਬੀ-ਪੰਥ ਕਰੇ ਸਜ਼ਾ ਦਾ ਫ਼ੈਸਲਾ : ਰਵੀਇੰਦਰ ਸਿੰਘ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਅਖੰਡ ਅਕਾਲੀ ਦਲ ਦੇ ਪ੍ਰਧਾਨ  ਸ:  ਰਵੀਇੰਦਰ ਸਿੰਘ  ਨੇ ਕਿਹਾ  ਹੈ  ਕਿ ਪੂਰਾ  ਸਿੱਖ  ਸਮਾਜ  ਪਹਿਲਾਂ ਹੀ ਜਾਣਦਾ ਸੀ ਕਿ ਗੁਰੂ  ਗ੍ਰੰਥ ਸਾਹਿਬ ਦੀ  ਬੇਅਦਬੀ ਦਾ  ਅਸਲੀ  ਦੋਸ਼ੀ  ਕੌਣ ਹੈ। ਜਸਟਿਸ   ਰਣਜੀਤ ਸਿੰਘ ਕਮਿਸ਼ਨ ਨੇ ਤਾਂ ਇਸ ਨੂੰ  ਬਸ  ਤੱਥਾਂ  ਦੇ ਆਧਾਰ 'ਤੇ ਪ੍ਰਮਾਣਤ  ਹੀ ਕੀਤਾ ਹੈ। ਰਾਜਨੀਤੀ ਦਾ ਮੰਝਿਆ  ਹੋਇਆ  ਖਿਡਾਰੀ  ਪ੍ਰਕਾਸ਼  ਸਿੰਘ ਬਾਦਲ ਹੁਣ ਤਕ ਆਪਣੇ ਗੁਨਾਹਾਂ  ਨੂੰ ਪੰਥਕ ਲਿਬਾਸ ਹੇਠ ਲੁਕਾਉਂਦਾ ਆਇਆ ਹੈ ਜਦਕਿ  ਇਸ ਨੇ  ਆਪਣੇ ਪਹਿਲੇ ਮੁੱਖ ਮੰਤਰੀ ਕਾਲ ਵੇਲੇ ਅਨੇਕਾਂ ਸਿੱਖ ਮਾਵਾਂ  ਦੇ ਪੁੱਤਰਾਂ   ਨੂੰ ਨਕਸਲੀ  ਕਹਿ  ਕੇ ਕੋਹ  ਕੋਹ ਕੇ ਮਾਰਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ  ਦਾ ਦਾਅਵਾ ਕਾਰਨ  ਵਾਲੇ  ਬਾਦਲ ਨੇ 2 ਕਰੋੜ ਰੁਪਏ ਲੈ  ਕੇ ਪੰਜਾਬ ਦਾ ਪਾਣੀ ਹਰਿਆਣੇ  ਨੂੰ ਵੇਚ  ਦਿਤਾ, ਜਿਥੋਂ  ਪੰਜਾਬ ਦੀ ਬਰਬਾਦੀ  ਦਾ ਦੌਰ ਸ਼ੁਰੂ ਹੋ ਗਿਆ।
ਉਨਾਂ ਕਿਹਾ ਕਿ ਬਲਦੀ  ਤੇ ਤੇਲ ਪਾਉਂਦਿਆਂ ਨਿਰੰਕਾਰੀਆਂ ਅੰਮ੍ਰਿਤਸਰ  ਬੁਲਾ ਕੇ  ਸ਼ਾਂਤਮਈ ਧਰਨਾ ਦੇ ਰਹੇ  ਸਿੰਘਾਂ ਉੱਤੇ ਗੋਲੀਆਂ  ਚਲਾਈਆਂ ਅਤੇ  ਪੰਜਾਬ ਦੇ ਨਿਰਮਲ  ਵਾਤਾਵਰਨ  ਵਿਚ ਅੱਗ  ਦੇ ਭਾਂਬੜ ਬੀਜ  ਦਿੱਤੇ,ਜਿਸ ਵਿਚ ਹਜ਼ਾਰਾਂ  ਸਿੱਖਾਂ  ਦੀਆਂ ਸ਼ਹਾਦਤਾਂ ਹੋਈਆਂ ਅਤੇ ਓਪਰੇਸ਼ਨ ਬਲੂ  ਸਟਾਰ  ਵਰਗੀ  ਅਤਿ ਦੁਖਦਾਈ  ਘਟਨਾ  ਵਾਪਰੀ ਜਿਸ ਲਈ ਇੰਦਰਾ ਗਾਂਧੀ ਦੇ ਨਾਲ ਨਾਲ  ਬਾਦਲ ਵੀ ਬਰਾਬਰ ਦਾ ਜ਼ਿੰਮੇਵਾਰ ਹੈ।
ਸਾਬਕਾ ਸਪੀਕਰ ਨੇ ਕਿਹਾ ਕਿ ਬਾਦਲ ਦੇ ਗੁਨਾਹਾਂ ਦੀ ਦਾਸਤਾਨ ਬਹੁਤ ਲੰਬੀ ਹੈ ਜਿਸ ਵਿਚ ਪੂਰਾ ਬਾਦਲ ਪ੍ਰਵਾਰ, ਮਜੀਠੀਆ ਅਤੇ ਮੂੰਹ ਅਤੇ ਅੱਖਾਂ ਬੰਦ ਕਰ ਕੇ ਬਾਦਲ ਦਲ ਵਿਚ ਬੈਠੇ ਲੋਕ ਬਰਾਬਰ ਦੇ ਜ਼ਿੰਮੇਵਾਰ ਹਨ। ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਹਨਾਂ ਦੇ ਗੁਨਾਹਾਂ ਨੂੰ ਨੰਗਾ  ਕਰ ਦਿੱਤਾ ਹੈ ਤਾਂ ਸਿੱਖ ਪੰਥ ਖ਼ੁਦ ਫ਼ੈਸਲਾ ਕਰੇ ਕੇ ਪੰਥਕ ਰੀਤਾਂ ਅਨੁਸਾਰ ਇਹਨਾਂ ਨੂੰ ਕੀ ਸਜ਼ਾ  ਦੇਣੀ ਹੈ।