• Home
  • ..ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਜਾਖੜ ਨੇ ਪੰਜਾਬੀਆਂ ਦੇ ਇਕੱਠ ਨੂੰ ਹਿੰਦੀ ਚ ਕੀਤਾ ਸੰਬੋਧਨ !

..ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਜਾਖੜ ਨੇ ਪੰਜਾਬੀਆਂ ਦੇ ਇਕੱਠ ਨੂੰ ਹਿੰਦੀ ਚ ਕੀਤਾ ਸੰਬੋਧਨ !

ਮੋਗਾ :- ਆਉਂਦਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਆਮਦ ਤੇ ਪੰਜਾਬ ਸਰਕਾਰ ਵੱਲੋਂ ਅੱਜ ਮੋਗਾ ਦੇ ਕਿਲੀ ਚਾਹਲਾਂ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਚ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰੀ ਸਰਕਾਰ ਤੇ ਸਰਕਾਰੀ ਤੰਤਰ ਪੱਬਾਂ ਭਾਰ ਹੋਇਆ ਹੈ ,ਉੱਥੇ ਇਸ ਮੌਕੇ ਇਕੱਠੇ ਕੀਤੇ ਗਏ ਪੰਜਾਬੀਆਂ ਦੇ ਵੱਡੇ ਇਕੱਠ ਨੂੰ ਵੱਖ ਵੱਖ ਆਗੂਆਂ ਵੱਲੋਂ ਸੰਬੋਧਨ ਕਰਕੇ ਅਕਾਲੀਆਂ ਨੂੰ ਰਗੜੇ ਲਾਏ ਗਏ ਹਨ । ਪਰ ਇਸ ਸਮੇਂ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇਹ ਭੁੱਲ ਗਏ ਕਿ ਉਹ ਪੰਜਾਬ ਚ ਹਨ ਤੇ ਪੰਜਾਬੀਆਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਹਨ ਪਰ ਉਨ੍ਹਾਂ ਵੱਲੋਂ ਆਪਣਾ ਭਾਸ਼ਣ ਜ਼ਿਆਦਾਤਰ ਹਿੰਦੀ ਵਿੱਚ ਹੀ ਦਿੱਤਾ ਗਿਆ । ਸੁਨੀਲ ਜਾਖੜ ਵੱਲੋਂ ਦਿੱਤੇ ਜਾ ਰਹੇ ਹਿੰਦੀ ਦੇ ਭਾਸ਼ਣ ਨੂੰ ਸੁਣ ਕੇ ਪੰਡਾਲ ਵਿੱਚ ਵੀ ਘੁਸਰ-ਮੁਸਰ ਹੁੰਦੀ ਰਹੀ