• Home
  • ਰਾਜ ਕਰਨ ਵਾਲੇ ਮਰਾਠੇ ਵੀ ਬਣੇ ਪਿਛੜੇ-ਮਿਲੇਗਾ 16 ਫੀ ਸਦੀ ਰਾਖਵਾਂਕਰਨ

ਰਾਜ ਕਰਨ ਵਾਲੇ ਮਰਾਠੇ ਵੀ ਬਣੇ ਪਿਛੜੇ-ਮਿਲੇਗਾ 16 ਫੀ ਸਦੀ ਰਾਖਵਾਂਕਰਨ

ਮੁੰਬਈ : ਮਹਾਂਰਾਸ਼ਟਰ ਵਿਧਾਨ ਸਭਾ ਵਿੱਚ ਬਿਲ ਪਾਸ ਕਰ ਕੇ ਮਰਾਠਾ ਸਮਾਜ ਨੂੰ ਪਿਛੜਾ ਕਰਾਰ ਦਿੱਤਾ ਗਿਆ ਹੈ ਤੇ ਉਨਾਂ ਨੂੰ ਹੁਣ 16 ਫੀ ਸਦੀ ਰਾਖਵਾਂਕਰਨ ਮਿਲੇਗਾ। ਮੁੱਖ ਮੰਤਰੀ ਨੇ ਇਸ ਪ੍ਰਸਤਾਵ ਨੂੰ 1 ਦਸੰਬਰ ਤਕ ਲਾਗੂ ਕਰਨ ਦੇ ਸੰਕੇਤ ਦਿੱਤੇ ਹਨ।
ਸੂਬੇ ਵਿੱਚ ਮਰਾਠਾ ਸਮਾਜ ਦੀ ਆਬਾਦੀ 32.4 ਹੈ। ਸੂਬੇ ਦੇ ਪਿਛੜਾ ਵਰਗ ਆਯੋਗ ਨੇ ਮਰਾਠਾ ਸਮਾਜ ਨੂੰ ਪਿਛੜਾ ਵਰਗ 'ਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ। ਆਯੋਗ ਦਾ ਮੰਨਣਾ ਹੈ ਕਿ ਮਰਾਠਾ ਸਮਾਜ ਆਰਥਿਕ ਅਤੇ ਸਮਾਜਿਕ ਤੌਰ 'ਤੇ ਪਿਛੜਾ ਹੋਇਆ ਹੈ। ਇਸ ਸਬੰਧੀ ਬਿਲ ਸੂਬੇ ਦੇ ਖ਼ਜਾਨਾ ਮੰਤਰੀ ਨੇ ਪੇਸ਼ ਕਰਨ ਤੋਂ ਬਾਅਦ ਕਿਹਾ ਕਿ ਅਗਰ ਲੋੜ ਪਈ ਤਾਂ ਬਿੱਲ 'ਤੇ ਬਹਿਸ ਕਰਨ ਲਈ ਸੈਸ਼ਨ ਨੂੰ ਵੀ ਵਧਾਇਆ ਜਾ ਸਕਦਾ ਹੈ।