• Home
  • ਸੁਖਬੀਰ ਬਾਦਲ ਪਾਰਟੀ ਦੇ ਕਾਇਦੇ ਕਾਨੂੰਨ ਭੁੱਲੇ! ਕੀ ਥੋਕ ਚ ਬਣਾਏ ਪੀ ਏ ਸੀ ਮੈਂਬਰ ਡੰਮੀ ਹਨ ? ਪੜ੍ਹੋ ਕੀ ਹੈ ਮਾਮਲਾ

ਸੁਖਬੀਰ ਬਾਦਲ ਪਾਰਟੀ ਦੇ ਕਾਇਦੇ ਕਾਨੂੰਨ ਭੁੱਲੇ! ਕੀ ਥੋਕ ਚ ਬਣਾਏ ਪੀ ਏ ਸੀ ਮੈਂਬਰ ਡੰਮੀ ਹਨ ? ਪੜ੍ਹੋ ਕੀ ਹੈ ਮਾਮਲਾ

ਤਰਨ ਤਾਰਨ::ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਕਾਇਦੇ ਕਾਨੂੰਨ ਭੁੱਲ ਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੀਤੇ ਗਏ ਉਮੀਦਵਾਰ ਬੀਬੀ ਜਗੀਰ ਕੌਰ ਦੇ ਐਲਾਨ ਤੋਂ ਇਹ ਸਿੱਧ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਇੱਕੋ ਪਰਿਵਾਰ ਦਾ ਕਬਜ਼ਾ ਹੈ । ਸੰਵਿਧਾਨ ਦੇ ਅਨੁਸਾਰ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਵੱਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਚ ਉਮੀਦਵਾਰਾਂ ਤੇ ਚਰਚਾ ਕਰਕੇ ਫ਼ੈਸਲਾ ਲੈਣਾ ਹੁੰਦਾ ਹੈ । ਭਾਵੇਂ ਕਿ ਅਸਲ ਵਿੱਚ ਪਿਛਲੇ ਦਿਨੀਂ ਅਕਾਲੀ ਦਲ ਚ ਬਗ਼ਾਵਤ ਵੀ ਇਸੇ ਗੱਲੋਂ ਹੋਈ ਹੈ ਤੇ ਬਗਾਵਤ ਕਰਨ ਵਾਲਿਆਂ ਵੱਲੋਂ ਦੋਸ਼ ਲਗਾਏ ਗਏ ਹਨ ਕਿ ਸ਼ਹੀਦਾਂ ਦੀ ਪਾਰਟੀ ਤੇ ਬਾਦਲ ਪਰਿਵਾਰ ਨੇ ਮੁਕੰਮਲ ਕਬਜ਼ਾ ਕੀਤਾ ਹੋਇਆ ਹੈ ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਵੇਂ ਪਿਛਲੇ ਦਿਨੀਂ ਬਣਾਏ ਗਏ ਥੋਕ ਚ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਕੋਈ ਉਮੀਦਵਾਰਾਂ ਬਾਰੇ ਸਲਾਹ ਮਸ਼ਵਰਾ ਵੀ ਨਹੀਂ ਕੀਤਾ ,ਸਗੋਂ ਆਪਣੀ ਮਰਜ਼ੀ ਨਾਲ ਹੀ ਬੀਬੀ ਜਗੀਰ ਕੌਰ ਦਾ ਐਲਾਨ ਕਰ ਦਿੱਤਾ । ਜਿਸ ਤੋਂ ਸਾਬਤ ਹੁੰਦਾ ਹੈ ਕਿ ਪਾਰਟੀ ਚ ਉੱਠੀ ਬਗਾਵਤ ਨੂੰ ਰੋਕਣ ਲਈ ਥੋਕ ਚ ਬਣਾਏ ਪੀਏਸੀ ਮੈਂਬਰਾਂ ਦੀ ਡੰਮੀ ਭਰਤੀ ਕੀਤੀ ਗਈ ਹੈ ।