• Home
  • ‘ਇਸਰੋ’ ਜਾਸੂਸੀ ਮਾਮਲੇ ‘ਚ ਫਸਾਏ ਵਿਗਿਆਨੀ ਨੂੰ ਸੁਪਰੀਮ ਕੋਰਟ ਵਲੋਂ 50 ਲੱਖ ਮੁਆਵਜ਼ਾ ਦੇਣ ਦੇ ਹੁਕਮ

‘ਇਸਰੋ’ ਜਾਸੂਸੀ ਮਾਮਲੇ ‘ਚ ਫਸਾਏ ਵਿਗਿਆਨੀ ਨੂੰ ਸੁਪਰੀਮ ਕੋਰਟ ਵਲੋਂ 50 ਲੱਖ ਮੁਆਵਜ਼ਾ ਦੇਣ ਦੇ ਹੁਕਮ

ਦਿੱਲੀ, (ਖ਼ਬਰ ਵਾਲੇ ਬਿਊਰੋ): 1994 ਦੇ ਕਥਿਤ ਜਾਸੂਸੀ ਕਾਂਡ 'ਚੋਂ ਦੋਸ਼ ਮੁਕਤ ਹੋਏ 'ਇਸਰੋ' ਦੇ ਸਾਬਕਾ ਵਿਗਿਆਨੀ ਨੰਬੀ ਨਾਰਾਇਣ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ।। ਅਦਾਲਤ ਨੇ ਉਨਾਂ ਦੀ ਗ੍ਰਿਫ਼ਤਾਰੀ ਨੂੰ ਬੇਲੋੜੀ ਅਤੇ ਬੇਕਾਰ ਦੱਸਿਆ ਹੈ।। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਉਨਾਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਉੱਥੇ ਹੀ ਨੰਬੀ ਨਾਰਾਇਣ ਨੂੰ ਫਸਾਉਣ ਦੇ ਮਾਮਲੇ 'ਚ ਕੇਰਲ ਪੁਲਿਸ ਅਫ਼ਸਰਾਂ ਦੀ ਭੂਮਿਕਾ ਨੂੰ ਲੈ ਕੇ ਨਿਆਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਸਾਬਕਾ ਵਿਗਿਆਨੀ ਲੰਬੀ ਨਾਰਾਇਣ ਸਮੇਤ 6 ਵਿਅਕਤੀਆਂ 'ਤੇ ਦੋਸ਼ ਲੱਗੇ ਸਨ ਕਿ ਉਨਾਂ ਨੇ ਗੁਪਤ ਦਸਤਾਵੇਜ਼ ਵਿਦੇਸ਼ ਭੇਜੇ ਹਨ। ਕੇਰਲਾ ਪੁਲਿਸ ਨੇ ਉਨਾਂ ਨੂੰ ਹਿਰਾਸਤ 'ਚ ਲੈ ਕੇ ਮਾਨਸਿਕ ਤੌਰ 'ਤੇ ਤਸੱਦਦ ਕੀਤਾ ਤੇ ਬਾਅਦ ਵਿਚ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿਤਾ ਗਿਆ ਤੇ ਸੀਬੀਆਈ ਨੇ ਸਪੱਸ਼ਟ ਕੀਤਾ ਕਿ ਕੋਈ ਜਾਸੂਸੀ ਨਹੀਂ ਹੋਈ ਤੇ 1998 ਵਿਚ ਵਿਗਿਆਨੀ ਨੂੰ ਬਾ-ਇੱਜ਼ਤ ਬਰੀ ਕਰਨਾ ਪਿਆ।

ਇਸ ਰਿਹਾਈ ਤੋਂ ਬਾਅਦ ਵਿਗਿਆਨੀ ਲੰਬੀ ਨਾਰਾਇਣ ਨੇ ਇਸ ਸਬੰਧੀ ਸੁਪਰੀਮ ਕੋਰਟ ਵਿਚ ਪਹੁੰਚ ਕੀਤੀ ਤੇ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਉਂਦਿਆਂ ਵਿਗਿਆਨੀ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਸੁਣਾਏ ਹਨ।