• Home
  • ਚੋਣ ਕਮਿਸ਼ਨ ਤੋਂ ਗੋਲਡਨ ਗਰਲ ਸ਼ਾਮਲੀ ਸ਼ਰਮਾ ਨੂੰ ਜਿਲ੍ਹੇ ਦੀ ‘ਆਈਕਨ’ਬਣਾਉਣ ਦੀ ਸਿਫਾਰਸ਼

ਚੋਣ ਕਮਿਸ਼ਨ ਤੋਂ ਗੋਲਡਨ ਗਰਲ ਸ਼ਾਮਲੀ ਸ਼ਰਮਾ ਨੂੰ ਜਿਲ੍ਹੇ ਦੀ ‘ਆਈਕਨ’ਬਣਾਉਣ ਦੀ ਸਿਫਾਰਸ਼

ਰਾਏਕੋਟ (ਗਿੱਲ) ਆਬੂਧਾਬੀ ਵਿੱਚ ਦੇਸ਼ ਦਾ ਪ੍ਰਚੰਮ ਲਹਿਰਾਉਣ ਵਾਲੀ ਅਤੇ ਪੰਜ ਸੌ ਮੀਟਰ ਸਾਈਕਲ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਸ਼ਹਿਰ ਦੀ ਮਾਣਮੱਤੀ ਧੀ ਸ਼ਾਮਲੀ ਸ਼ਰਮਾ ਨੂੰ ਚੋਣ ਕਮਿਸ਼ਨ ਵੱਲੋਂ ਜਿਲ੍ਹੇ ਦੀ ‘ਆਈਕਨ’ ਬਣਾਉਣ ਲਈ ਉਪ-ਮੰਡਲ ਚੋਣ ਅਫਸਰ ਕਮ ਐਸ.ਡੀ.ਐਮ ਡਾਕਟਰ ਹਿੰਮਾਸ਼ੂ ਗੁਪਤਾ ਵੱਲੋਂ ਸਿਫਾਰਸ਼ ਭੇਜਣ ਦਾ ਐਲਾਨ ਅੱਜ ‘ਏਕ ਨਈਂ ਉਮੀਦ ਸਕੂਲ’ ਦੇ ਸਲਾਨਾ ਸਮਾਗਮ ਵਿੱਚ ਕੀਤਾ ਜਿੱਥੇ ਸ਼ਾਮਲੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸ਼੍ਰੀ ਦੁਰਗਾ ਸ਼ਕਤੀ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ‘ਏਕ ਨਈਂ ਉਮੀਦ’ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਮੇਟੀ ਪ੍ਰਧਾਨ ਮਨੋਹਰ ਲਾਲ ਲਾਡੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਰੀਮਾ ਚਾਵਲਾ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੌਰਾਨ ਐਸ.ਡੀ.ਐਮ ਰਾਏਕੋਟ ਡਾਕਟਰ ਹਿਮਾਂਸ਼ੂ ਗੁਪਤਾ ਮੁੱਖ ਮਹਿਮਾਨ ਵਜ਼ੋਂ ਹਾਜ਼ਰ ਹੋਏ ਉਨ੍ਹਾਂ ਤੋਂ ਇਲਾਵਾ ਡੀ.ਐਸ.ਪੀ ਗੁਰਮੀਤ ਸਿੰਘ, ਬਲਵਿੰਦਰ ਸਿੰਘ ਸੰਧੂ, ਨਗਰ ਕੌਂਸਲ ਪ੍ਰਧਾਨ ਸਲਿਲ ਜੈਨ, ਸਮਾਜ ਸੇਵੀ ਚਰਨਕੰਵਲ ਸਿੰਘ ਸੇਖੋਂ (ਸੇਵਾ ਟ੍ਰੱਸਟ ਯੂਕੇ), ਕੌਂਸਲਰ ਹਰਪਾਲ ਸਿੰਘ, ਸਮਾਜਸੇਵੀ ਹੀਰਾ ਲਾਲ ਬਾਂਸਲ, ਪ੍ਰਸ਼ੋਤਮ ਕੁਮਾਰ ਗੁਪਤਾ ਆਦਿ ਵੀ ਵਿਸ਼ੇਸ਼ ਮਹਿਮਾਨ ਵਜ਼ੋਂ ਹਾਜ਼ਰ ਹੋਏ।
ਸਮਾਗਮ ਦਾ ਉਦਘਾਟਨ ਐਸ.ਡੀ.ਐਮ ਡਾਕਟਰ ਹਿਮਾਂਸ਼ੂ ਗੁਪਤਾ ਵਲੋਂ ਕੀਤਾ ਗਿਆ। ਸਮਾਗਮ ਵਿੱਚ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ, ਜਿੰਨ੍ਹਾਂ ਨੂੰ ਦੇਖ ਕੇ ਲੋਕ ਇੰਨ੍ਹਾਂ ਵਿਸ਼ੇਸ਼ ਬੱਚਿਆਂ ਤੋਂ ਕਾਫ਼ੀ ਪ੍ਰਭਾਵਿਤ ਹੋਏ। ਸਮਾਗਮ ਦੌਰਾਨ ਬੀਤੇ ਸਾਲ ’ਚ ਵੱਖ ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮੰਦਿਰ ਕਮੇਟੀ ਵੱਲੋਂ ਚਲਾਏ ਜਾ ਰਹੇ ਸਿਲਾਈ ਕਢਾਈ ਸੈਂਟਰ ਵਿੱਚ ਟ੍ਰੇਨਿੰਗ ਪੁੂਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ।
ਇਸ ਮੌਕੇ ਸੰਤੋਖ ਗਿੱਲ ਨੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਅਣਡਿੱਠ ਕਰਨ ਦੇ ਦੋਸ਼ ਲਗਾਏ ਅਤੇ ਮੰਗ ਕੀਤੀ ਕਿ ਸਰਕਾਰ ਇੰਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਦੀ ਬਾਂਹ ਫੜ੍ਹੇ।
ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਪ੍ਰਧਾਨ ਮਨੋਹਰ ਲਾਲ ਲਾਡੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਨਰਿੰਦਰ ਡਾਬਰ, ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ,ਕੌਂਸਲਰ ਬੂਟਾ ਸਿੰਘ ਛਾਪਾ, ਮਨਜੀਤ ਸਿੰਘ ਕੈਨੇਡਾ, ਕੁਲਵੰਤ ਰਾਏ ਖੁਰਾਨਾ, ਚੇਅਰਮੈਨ ਸਤਿੰਦਰ ਸਿੰਘ ਭੈਣੀ, ਕਰਨ ਸੇਠੀ, ਗੁਰਮੀਤ ਲਾਲ ਖੁਰਾਨਾ, ਇੰਦਰਪਾਲ ਗੋਲਡੀ, ਮੋਹਿੰਦਰਪਾਲ ਸਚਦੇਵਾ, ਡਾ. ਅਸ਼ੋਕ ਸ਼ਰਮਾ, ਬਿੰਦੂ ਸ਼ਰਮਾ, ਜਗਦੀਸ਼ ਵਰਮਾ, ਕੌਂਸਲਰ ਵੀਨਾ ਜੈਨ, ਰਵਿੰਦਰ ਪਰੂਥੀ, ਪ੍ਰਿੰਸੀਪਲ ਰੀਮਾ ਚਾਵਲਾ, ਮੈਡਮ ਸੰਦੀਪ ਕੌਰ, ਹਰਦੀਪ ਸਿੰਘ, ਡਾਕਟਰ ਅਸ਼ੋਕ ਸ਼ਰਮਾ, ਰਾਜਨ ਪਰੂਥੀ, ਕੇਵਲ ਕ੍ਰਿਸ਼ਨ ਨਾਰੰਗ, ਪੰਡਤ ਮਹਿੰਦਰਪਾਲ, ਯਸ਼ਵੀਰ ਗੋਇਲ, ਪਰਮਿੰਦਰ ਸਿੰਘ, ਰਚਨਾ ਧੀਂਗੜਾ, ਰਾਕੇਸ਼ ਗੋਇਲ, ਮੈਡਮ ਕੁਸਮ ਲਤਾ, ਸ਼ਕਤੀ ਪਰੂਥੀ, ਬਾਵਾ ਨਾਰੰਗ, ਆਦਿ ਤੋਂ ਇਲਾਵਾ ਬੱਚਿਆਂ ਦੇ ਮਾਪੇ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।