• Home
  • ਮੰਤਰੀ ਰੰਧਾਵਾ ਦਾ ਨਵਾਂ ਪੈਂਤੜਾ :-ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਵਿਰੁੱਧ ਵਰਤੀ ਭੱਦੀ ਸ਼ਬਦਾਵਲੀ ਤੋਂ ਪਲਟੇ -ਪਰ ਸਟੈਂਡ ਕਾਇਮ

ਮੰਤਰੀ ਰੰਧਾਵਾ ਦਾ ਨਵਾਂ ਪੈਂਤੜਾ :-ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਵਿਰੁੱਧ ਵਰਤੀ ਭੱਦੀ ਸ਼ਬਦਾਵਲੀ ਤੋਂ ਪਲਟੇ -ਪਰ ਸਟੈਂਡ ਕਾਇਮ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )- ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਵਿਰੁੱਧ ਪੰਜਾਬ ਸਰਕਾਰ ਦੇ ਸਿੱਖ ਮਾਮਲਿਆਂ ਦੀ ਮੁਹਾਰਤ ਰੱਖਣ ਵਾਲੇ  ਕੈਬਨਿਟ ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ  ਗੁਰਮੁਖ ਸਿੰਘ ਵਿਰੁੱਧ ਵਰਤੀ ਮਾੜੀ  ਸ਼ਬਦਾਵਲੀ  ਕਾਰਨ ਸਿੱਖ ਜਗਤ ਵਿੱਚ ਰੋਸ ਉੱਠਣ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਾਂ  ਪੈਂਤੜਾ  ਖੇਡਦਿਆਂ ਅਤੇ ਆਪਣੇ ਦਿੱਤੇ ਹੋਏ ਬਿਆਨ ਨੂੰ ਮੋੜਾ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੰਬੋਧਿਤ ਹੋ ਕੇ ਪੱਤਰ ਲਿਖ ਦਿੱਤਾ ਹੈ ।

ਲਿਖੇ ਗਏ ਪੱਤਰ ਵਿੱਚ ਭਾਵੇਂ ਮੰਤਰੀ ਰੰਧਾਵਾ ਗਿਆਨੀ ਗੁਰਮੁਖ ਸਿੰਘ ਖਿਲਾਫ ਆਪਣੇ ਸਟੈਂਡ ਤੇ ਕਾਇਮ ਹੈ ,ਪਰ ਉਸ ਵੱਲੋਂ ਆਪਣੇ ਪੱਤਰ ਚ ਆਪਣੇ ਕੱਲ੍ਹ ਵਾਲੇ ਬਿਆਨ  ਨੂੰ ਮੋੜਾ ਦਿੰਦਿਆਂ ਗਿਆਨੀ  ਗੁਰਮੁਖ ਸਿੰਘ ਦੀ ਹੈੱਡ ਗ੍ਰੰਥੀ ਦੀ ਨਿਯੁਕਤੀ ਤੇ ਇਤਰਾਜ਼ ਕੀਤਾ ਹੈ ਅਤੇ ਸ਼ਬਦਾਵਲੀ ਨੂੰ ਵੀ ਕੁੰਜੀਵਤ ਰੱਖਿਆ ਹੈ :-ਹੇਠਾਂ ਪੜ੍ਹੋ ਕੀ ਲਿਖਿਆ ਹੈ ਪੱਤਰ ਚ :-