• Home
  • ਬਾਕਸ ਆਫ਼ਿਸ ‘ਤੇ ਡਰਾਉਣੀਆਂ ਫ਼ਿਲਮਾਂ ਦੀ ਚੜਾਈ

ਬਾਕਸ ਆਫ਼ਿਸ ‘ਤੇ ਡਰਾਉਣੀਆਂ ਫ਼ਿਲਮਾਂ ਦੀ ਚੜਾਈ

ਮੁੰਬਈ, (ਖ਼ਬਰ ਵਾਲੇ ਬਿਊਰੋ): ਰਾਜ ਕੁਮਾਰ ਰਾਉ ਤੇ ਸ਼ਰਧਾ ਕਪੂਰ ਦੀ ਇਸਤਰੀ ਫ਼ਿਲਮ ਤੋਂ ਬਾਅਦ ਹੁਣ 'ਦਿ ਨਨ' ਨੇ ਬਾਕਸ ਆਫ਼ਿਸ 'ਤੇ ਕਬਜ਼ਾ ਕਰ ਲਿਆ ਹੈ। ਹੁਣ ਤਕ ਇਸਤਰੀ ਨੇ ਲਗਭਗ 64 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਤੇ ਇਹ ਇਕ ਡਰਾਉਣੀ ਫ਼ਿਲਮ ਹੈ ਤੇ ਪਿਛਲੇ ਅੱਠ ਦਿਨਾਂ ਤੋਂ ਬਾਕਸ ਆਫ਼ਿਸ 'ਤੇ ਧੂਮ ਮਚਾਈ ਹੋਈ ਹੈ। ਦੂਜੇ ਪਾਸੇ 'ਦਿ ਨਨ' ਵੀ ਇਕ ਡਰਾਵਣੀ ਫ਼ਿਲਮ ਹੈ ਜਿਸ ਨੇ ਪਹਿਲੇ ਦਿਨ ਹੀ ਲਗਭਗ 7.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਲਗਦਾ ਹੈ ਕਿ ਹੁਣ ਬਾਲੀਵੁੱਡ ਐਕਸ਼ਨ ਫ਼ਿਲਮਾਂ ਛੱਡ ਕੇ ਡਰਾਉਣੀਆਂ ਫ਼ਿਲਮਾਂ ਪਿਛੇ ਪੈ ਜਾਵੇਗਾ ਕਿਉਂਕਿ ਅਜਿਹੀਆਂ ਫ਼ਿਲਮਾਂ ਬੱਚਿਆਂ ਸਮੇਤ ਸਾਰੇ ਵਰਗਾਂ ਨੂੰ ਪਸੰਦ ਹੁੰਦੀਆਂ ਹਨ।