• Home
  • ਪ੍ਰਨੀਤ ਕੌਰ ਨੇ ਲਾਪਤਾ ਮੋਹਿਤ ਗਰਗ ਦੇ ਮਾਮਲੇ ‘ਚ ਏਅਰ ਮਾਰਸ਼ਲ ਧਨੋਆ ਨਾਲ ਕੀਤੀ ਗੱਲ

ਪ੍ਰਨੀਤ ਕੌਰ ਨੇ ਲਾਪਤਾ ਮੋਹਿਤ ਗਰਗ ਦੇ ਮਾਮਲੇ ‘ਚ ਏਅਰ ਮਾਰਸ਼ਲ ਧਨੋਆ ਨਾਲ ਕੀਤੀ ਗੱਲ

ਪਟਿਆਲਾ, 9 ਜੂਨ:
ਸਾਬਕਾ ਕੇਂਦਰੀ ਮੰਤਰੀ ਤੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਮਾਰਸ਼ਲ ਬੀਐਸ ਧਨੋਆ ਨਾਲ ਲਾਪਤਾ ਹੋਏ ਆਈਏਐਫ ਜਹਾਜ਼ ਦਾ ਪਤਾ ਲਗਾਉਣ ਲਈ ਕੀਤੇ ਜਾ ਰਹੇ ਬਚਾਅ ਕਾਰਜਾਂ ਬਾਰੇ ਗੱਲ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਫਲਾਈਟ ਲੈਫਟੀਨੈਂਟ ਮੋਹਿਤ ਗਰਗ ਬਾਰੇ ਵੀ ਪੁੱਛਗਿੱਛ ਕੀਤੀ ਜੋ ਕਿ ਪੰਜਾਬ ਦੇ ਸਮਾਣਾ ਤੋਂ ਹਨ ਤੇ ਲਾਪਤਾ ਜਹਾਜ਼ ਵਿੱਚ ਸਵਾਰ ਸਨ।

ਪਟਿਆਲਾ ਸਾਂਸਦ ਨੇ ਕਿਹਾ, ਏਅਰ ਮਾਰਸ਼ਲ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਸਾਰੇ ਸੰਭਵ ਬਚਾਅ ਉਪਾਅ ਕੀਤੇ ਜਾ ਰਹੇ ਹਨ ਹਾਲਾਂਕਿ ਹਾਲੇ ਤੱਕ ਉਨ੍ਹਾਂ ਦੇ ਹੱਥ ਕੋਈ ਕਾਮਯਾਬੀ ਨਹੀਂ ਲੱਗੀ।

ਲਾਪਤਾ ਮੋਹਿਤ ਦੇ ਪਰਿਵਾਰ ਦਾ ਹੌਸਲਾ ਵਧਾਉਂਦੇ ਹੋਏ ਮੋਹਿਤ ਦੇ ਪਿਤਾ ਸੁਰਿੰਦਰਪਾਲ ਗਰਗ ਨਾਲ ਵੀ ਗੱਲ ਕੀਤੀ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ ਤੇ ਕਿਹਾ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿੱਚ ਉਨ੍ਹਾਂ ਨਾਲ ਖੜੇ ਹਨ।