• Home
  • ਮੋਗਾ ਕੋਰੀਅਰ ਧਮਾਕਾ : ਜਾਂਚ ਲਈ ਪਹੁੰਚੀ ਜਲੰਧਰ ਤੋਂ ਫ਼ੋਰੈਸਿਕ ਟੀਮ

ਮੋਗਾ ਕੋਰੀਅਰ ਧਮਾਕਾ : ਜਾਂਚ ਲਈ ਪਹੁੰਚੀ ਜਲੰਧਰ ਤੋਂ ਫ਼ੋਰੈਸਿਕ ਟੀਮ

ਮੋਗਾ, (ਖ਼ਬਰ ਵਾਲੇ ਬਿਊਰੋ) : ਮੋਗਾ 'ਚ ਬੀਤੇ ਕਲ ਕੋਰੀਅਰ ਦੇ ਲਿਫ਼ਾਫ਼ੇ 'ਚ ਹੋਏ ਧਮਾਕੇ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਜਿਸ ਦੀ ਜਾਂਚ ਲਈ ਜਲੰਧਰ ਫੋਰੈਸਿਕ ਟੀਮ ਸਵੇਰੇ ਸਵੇਰੇ ਮੋਗਾ ਪਹੁੰਚ ਗਈ।। ਦਸ ਦਈਏ ਕਿ ਬੀਤੇ ਦਿਨ ਦੇਰ ਸ਼ਾਮ ਪੁੱਜੀ ਫੋਰੈਸਿਕ ਲੈਬ ਚੰਡੀਗੜ ਦੀ ਟੀਮ ਨੇ ਘਟਨਾ ਸਥਾਨ ਤੋਂ ਨਮੂਨੇ ਲਏ ਸਨ, ਜਿਨਾਂ ਦੀ ਜਾਂਚ ਕਰਨ ਮਗਰੋਂ ਸਾਹਮਣੇ ਆਵੇਗਾ ਕਿ ਲਿਫਾਫੇ 'ਚ ਕੀ ਸਮੱਗਰੀ ਸੀ। ਉਧਰ ਪੁਲਿਸ ਸੰਗਰੂਰ ਦੇ ਉਸ ਪਤੇ ਨੂੰ ਖੰਗਾਲਣ 'ਤੇ ਲੱਗੀ ਹੋਈ ਹੈ ਜਿਸ 'ਤੇ ਇਹ ਕੋਰੀਅਰ ਜਾਣਾ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਚੈਂਬਰ ਰੋਡ ਮੋਗਾ 'ਤੇ ਸਥਿਤ ਸੂਦ ਕੋਰੀਅਰ ਦੀ ਦੁਕਾਨ 'ਚ ਬੰਬ ਫਟ ਗਿਆ, ਜਿਸ ਨਾਲ ਕੋਰੀਅਰ ਵਾਲੀ ਦੁਕਾਨ ਦੇ ਸ਼ੀਸ਼ੇ ਟੁੱਟ ਗਏ, ਉਥੇ ਹੀ 2 ਵਿਅਕਤੀ ਜ਼ਖਮੀ ਹੋ ਗਏ ਸਨ।।