• Home
  • ਪਰਮਜੀਤ ਮਾਨ ਦੇ ਕਹਾਣੀ ਸੰਗ੍ਰਹਿ ਰੇਤ ਦੇ ਘਰ ਬਾਰੇ ਬਰਨਾਲਾ ਚ ਵਿਚਾਰ ਗੋਸ਼ਟੀ-ਕਲਾਕਾਰ ਮੈਗਜ਼ੀਨ ਦਾ 125 ਵਾਂ ਅੰਕ ਲੋਕ ਅਰਪਨ

ਪਰਮਜੀਤ ਮਾਨ ਦੇ ਕਹਾਣੀ ਸੰਗ੍ਰਹਿ ਰੇਤ ਦੇ ਘਰ ਬਾਰੇ ਬਰਨਾਲਾ ਚ ਵਿਚਾਰ ਗੋਸ਼ਟੀ-ਕਲਾਕਾਰ ਮੈਗਜ਼ੀਨ ਦਾ 125 ਵਾਂ ਅੰਕ ਲੋਕ ਅਰਪਨ

ਬਰਨਾਲਾ: 9 ਜੂਨ

ਮਾਲਵਾ ਸਾਹਿਤ ਸਭਾ ਬਰਨਾਲਾ ਰਜਿ ਵੱਲੋਂ ਪੰਜਾਬ ਆਈ ਟੀ ਆਈ ਬਰਨਾਲਾ ਵਿਖੇ ਪ੍ਰਸਿੱਧ ਕਹਾਣੀਕਾਰ ਪਰਮਜੀਤ ਮਾਨ ਦੇ ਕਹਾਣੀ ਸੰਗ੍ਰਹਿ ਰੇਤ ਦੇ ਘਰ ਉੱਪਰ ਵਿਚਾਰ ਗੋਸ਼ਟੀ ਕਰਵਾਈ ਗਈ ।
ਪੁਸਤਕ ਤੇ ਪੇਪਰ ਪੜ੍ਹਦਿਆਂ ਡਾ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਪਰਮਜੀਤ ਮਾਨ ਦੀਆਂ ਕਹਾਣੀਆਂ ਵਿੱਚ ਟੁੱਟਦੇ ਰਿਸ਼ਤਿਆਂ ਅਤੇ ਔਰਤ ਚੇਤਨਤਾ ਨੂੰ ਯਥਾਰਥ ਤੇ ਕਲਪਨਾ ਨਾਲ ਪੇਸ਼ ਕੀਤਾ ਹੈ।
ਡਾ ਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪਰਮਜੀਤ ਦੀਆਂ ਕਹਾਣੀਆਂ ਮਾਨਵੀ ਭਾਵਨਾਵਾਂ ਅਤੇ ਉਸਾਰੂ ਚੇਤਨਾ ਦੀ ਪੇਸ਼ਕਾਰੀ ਕਰਦੀਆਂ ਹਨ।
ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਪਰਮਜੀਤ ਮਾਨ ਦੀਆਂ ਕਹਾਣੀਆਂ ਸਾਧਾਰਨ ਹੁੰਦੀਆਂ ਹੋਈਆਂ ਵੀ ਗਹਿਰੇ ਅਰਥ ਸਿਰਜ ਜਾਂਦੀਆਂ ਹਨ ।
ਨਾਵਲਕਾਰ ਪਰਗਟ ਸਿੰਘ ਸਿੱਧੂ ਨੇ ਕਿਹਾ ਕਿ ਪਰਮਜੀਤ ਮਾਨ ਨੇ ਸਮੁੰਦਰ ਬਾਰੇ ਨਿਵੇਕਲੀਆਂ ਕਹਾਣੀਆਂ ਲਿਖ ਕੇ ਕਥਾਕਾਰਾਂ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ।
ਇਨ੍ਹਾਂ ਤੋਂ ਇਲਾਵਾ ਡਾ ਤੇਜਾ ਸਿੰਘ ਤਿਲਕ, ਡਾ ਭੁਪਿੰਦਰ ਸਿੰਘ ਬੇਦੀ, ਡਾ ਅਨਿਲ ਸ਼ੋਰੀ ,ਕੰਵਰਜੀਤ ਭੱਠਲ ,ਮਾ ਸੁਰਜੀਤ ਸਿੰਘ ਸੰਘੇੜਾ ,ਡਾ ਅਮਨਦੀਪ ਸਿੰਘ ਟੱਲੇਵਾਲੀਆ, ਦਰਸ਼ਨ ਸਿੰਘ ਗੁਰੂ ,ਹਾਕਮ ਸਿੰਘ ਰੂੜੇਕੇ ,ਜਗਤਾਰ ਜਜੀਰਾ ਆਦਿ ਲੇਖਕਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।
ਇਸ ਮੌਕੇ ਕੰਵਰਜੀਤ ਭੱਠਲ ਦੁਆਰਾ ਸੰਪਾਦਿਤ ਮੈਗਜ਼ੀਨ ਕਲਾਕਾਰ ਸਾਹਿਤਕ ਦਾ ਇੱਕ ਸੌ ਪੱਚੀ ਵਾਂ ਅੰਕ ਲੋਕ ਅਰਪਣ ਕੀਤਾ ਗਿਆ ।
ਉਪਰੰਤ ਕਵੀ ਦਰਬਾਰ ਵਿੱਚ ਸੌਦਾਗਰ ਸਿੰਘ ਟੱਲੇਵਾਲੀਆ ਨੇ ਮਰਹੂਮ ਕਵੀ ਮੈਂਗਲ ਸਿੰਘ ਟੱਲੇਵਾਲੀਏ ਦਾ ਗੀਤ 'ਰੂਹ ਭਟਕੇ ਲੱਸੀ ਨੂੰ ਪਿੰਡ ਦਾ ਦੁੱਧ ਡੇਅਰੀ ਵਿੱਚ ਜਾਵੇ ' ਗਾ ਕੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ।ਜਗਤਾਰ ਬੈਂਸ ,ਜੋਗਿੰਦਰ ਸਿੰਘ ਪ੍ਰਵਾਨਾ ,ਸ਼ਿੰਦਰ ਧੌਲਾ ,ਦਲਵਾਰਾ ਸਿੰਘ ਫੌਜੀ, ਸਰੂਪ ਚੰਦ ਹਰੀਗੜ੍ਹ ,ਸੁਖਵਿੰਦਰ ਸਨੇਹ , ਚਤਿੰਦਰ ਸਿੰਘ ਰੁਪਾਲ, ਸੁਰਜੀਤ ਸਿੰਘ ਰਾਮਗੜ੍ਹ ,ਕਿਰਪਾਲ ਇੰਦਰ ਸਿੰਘ ਰਾਹੀ, ਰਾਮ ਸਿੰਘ ਬੀਹਲਾ ,ਕਰਮਜੀਤ ਜੋਗਾ, ਤੇਜਿੰਦਰ ਚੰਡਿਹੋਕ, ਬੂਟਾ ਸਿੰਘ ਰੌਤਾ, ਲਖਵਿੰਦਰ ਸਿੰਘ ਲੱਖਾ, ਰਾਮ ਸਿੰਘ ਹਠੂਰ ਆਦਿ ਕਵੀਆਂ ਨੇ ਆਪਣੇ ਗੀਤ ,ਕਵਿਤਾਵਾਂ ਪੇਸ਼ ਕੀਤੀਆਂ।
ਸਭਾ ਦੇ ਸਰਪ੍ਰਸਤ ਜਗਤਾਰ ਜਜ਼ੀਰਾ ਨੇ ਆਏ ਹੋਏ ਕਵੀਆਂ ਲੇਖਕਾਂ ਦਾ ਧੰਨਵਾਦ ਕੀਤਾ ।