• Home
  • ਕਪਿਲ ਸ਼ਰਮਾ ਦੇ ਸ਼ੋਅ ‘ਚ ਆਉਣਗੇ ਸ਼ਤਰੂਘਣ ਸਿਨਹਾ ਤੇ ਉਨਾਂ ਦੀ ਪਤਨੀ-ਹੋਣਗੇ ਅਹਿਮ ਖ਼ੁਲਾਸੇ

ਕਪਿਲ ਸ਼ਰਮਾ ਦੇ ਸ਼ੋਅ ‘ਚ ਆਉਣਗੇ ਸ਼ਤਰੂਘਣ ਸਿਨਹਾ ਤੇ ਉਨਾਂ ਦੀ ਪਤਨੀ-ਹੋਣਗੇ ਅਹਿਮ ਖ਼ੁਲਾਸੇ

ਮੁੰਬਈ :ਸ਼ਤਰੂਘਣ ਸਿਨਹਾ ਅਤੇ ਉਨਾਂ ਦੀ ਪਤਨੀ ਪੂਨਮ ਕਪਿਲ ਸ਼ਰਮਾ ਦੇ ਸ਼ੋਅ 'ਚ ਆਉਣਗੇ ਤੇ ਆਪਣੀ ਜ਼ਿੰਦਮੀ ਨਾਲ ਸਬੰਧਤ ਕਈ ਅਹਿਮ ਖ਼ੁਲਾਸੇ ਕਰਨਗੇ।
ਸ਼ਤਰੂਘਣ ਸਿਨਹਾ ਦੀ ਪਤਨੀ ਨੇ ਇਹ ਵੀ ਦਸਿਆ ਕਿ ਕਿਵੇਂ ਉਨਾਂ ਦੀ ਸ਼ਾਦੀ ਹੋਈ ਸੀ ਤੇ ਵਿਆਹ ਤੋਂ ਪਹਿਲਾਂ ਸ਼ਤਰੂ ਦੀ ਫੋਟੋ ਦੇਖ ਕੇ ਉਨਾਂ ਦੀ ਮਾਤਾ ਨੇ ਕਿਹਾ ਸੀ ਕਿ ਇਹ ਤਾਂ ਗੁੰਡਾ ਜਿਹਾ ਲਗਦਾ ਹੈ।
ਪੂਨਮ ਨੇ ਸ਼ੋਅ ਦੌਰਾਨ ਇਹ ਵੀ ਦਸਿਆ ਕਿ ਉਨਾਂ ਦੇ ਪਿਆਰ ਦੀ ਸ਼ੁਰੂਆਤ ਕਿਵੇਂ ਰੇਲ ਗੱਡੀ ਦੇ ਸਫ਼ਰ ਦੌਰਾਨ ਸ਼ੁਰੂ ਹੋਇਆ ਤੇ ਕਿਵੇਂ ਸ਼ਤਰੂ ਨੇ ਉਸ ਦੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀ ਸੀ।
ਪਾਠਕਾਂ ਨੂੰ ਪਤਾ ਹੋਵੇਗਾ ਕਿ ਸ਼ਤਰੂਘਣ ਸਿਨਹਾ ਤੇ ਪੂਨਮ ਦਾ ਵਿਆਹ 9 ਜੁਲਾਈ 1980 ਨੂੰ ਹੋਈ ਸੀ ਤੇ ਉਸ ਵੇਲੇ ਸ਼ਤਰੂ ਦਾ ਨਾਂ ਅਭਿਨੇਤਰੀ ਰੀਨਾ ਰਾਏ ਨਾਲ ਜੋੜਿਆ ਜਾ ਰਿਹਾ ਸੀ। ਇਸ ਸਬੰਧ ਬਾਰੇ ਵੀ ਪੂਨਮ ਨੇ ਖੁਲ ਕੇ ਦਸਿਆ ਤੇ ਕਿਹਾ ਕਿ ਉਸ ਨੂੰ ਉਨਾਂ ਦੇ ਰਿਸ਼ਤੇ ਬਾਰੇ ਪਤਾ ਸੀ।
ਬੇਸ਼ੱਕ 'ਖ਼ਬਰ ਵਾਲੇ ਡਾਟ ਕਾਮ' ਕੋਲ ਉਸ ਗੱਲਬਾਤ ਦੇ ਸਾਰੇ ਅੰਸ਼ ਹਨ ਪਰ ਇਥੇ ਇਸ ਲਈ ਨਹੀਂ ਦੱਸਿਆ ਜਾ ਰਿਹਾ ਕਿਉਂਕਿ ਸ਼ੋਅ ਤੋਂ ਪਹਿਲਾਂ ਹੀ ਦਰਸ਼ਕਾਂ ਦਾ ਮਜ਼ਾ ਖ਼ਰਾਬ ਹੋ ਜਾਵੇਗਾ।