• Home
  • ਕਾਂਗਰਸ ਦੇ ਦਿੱਲੀ ਦਰਬਾਰ ਨੇ ਪੰਜਾਬ ਦੇ 3 ਲੋਕ ਸਭਾ ਉਮੀਦਵਾਰਾਂ ਨੂੰ ਦਿੱਤੀ ਹਰੀ ਝੰਡੀ-ਬਾਕੀ ਸੀਟਾਂ ਦੀ ਸਥਿਤੀ ਵੀ ਪੜ੍ਹੋ :

ਕਾਂਗਰਸ ਦੇ ਦਿੱਲੀ ਦਰਬਾਰ ਨੇ ਪੰਜਾਬ ਦੇ 3 ਲੋਕ ਸਭਾ ਉਮੀਦਵਾਰਾਂ ਨੂੰ ਦਿੱਤੀ ਹਰੀ ਝੰਡੀ-ਬਾਕੀ ਸੀਟਾਂ ਦੀ ਸਥਿਤੀ ਵੀ ਪੜ੍ਹੋ :

ਨਵੀਂ ਦਿੱਲੀ : ਕੁੱਲ ਹਿੰਦ ਕਾਂਗਰਸ ਕਮੇਟੀ ਦੇ ਦਿੱਲੀ ਦਰਬਾਰ ਚ ਪੰਜਾਬ ਦੇ ਬਾਕੀ ਰਹਿੰਦੇ ਲੋਕ ਸਭਾ ਉਮੀਦਵਾਰਾਂ ਨੂੰ ਲੈ ਕੇ ਮੀਟਿੰਗ ਚੱਲ ਰਹੀ ਹੈ ,ਜਿਸ ਵਿੱਚ ਪਹਿਲਾਂ ਤਿੰਨ ਹਲਕਿਆਂ ਦਾ ਐਲਾਨ ਹੋਵੇਗਾ ਜਿਸ ਵਿੱਚ ਫਤਹਿਗੜ੍ਹ ਸਾਹਿਬ ਤੋਂ ਸਾਬਕਾ ਆਈਏਐੱਸ ਅਧਿਕਾਰੀ ਡਾਕਟਰ ਅਮਰ ਸਿੰਘ ,ਫਰੀਦਕੋਟ ਤੋਂ ਮੁਹੰਮਦ ਸਦੀਕ ਅਤੇ ਜਸਬੀਰ ਸਿੰਘ ਡਿੰਪਾ ਦੇ ਨਾਵਾਂ ਦਾ ਐਲਾਨ ਅੱਜ ਕਿਸੇ ਵੀ ਸਮੇਂ ਹੋ ਸਕਦਾ ਹੈ । ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਮਨੀਸ਼ ਤਿਵਾੜੀ ਨੂੰ ਪਹਿਲਾਂ ਆਨੰਦਪੁਰ ਸਾਹਿਬ ਤੋਂ ਲੜਾਉਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਫ਼ਾਰਸ਼ ਕੀਤੀ ਗਈ ਸੀ, ਪਰ ਸੁਨੀਲ ਜਾਖੜ ਤੇ ਰਾਹੁਲ ਗਾਂਧੀ ਵੱਲੋਂ ਮਨੀਸ਼ ਤਿਵਾੜੀ ਦੇ ਪੁਰਾਣੇ ਰਿਕਾਰਡ ਨੂੰ ਦੇਖਦਿਆਂ ਫਿਲਹਾਲ ਨਾਹ ਕਰ ਦਿੱਤੀ ਗਈ ਹੈ, ਕਿਉਂਕਿ ਕਾਂਗਰਸ ਹਾਈਕਮਾਨ ਦਾ ਕਹਿਣਾ ਹੈ ਕਿ ਸਾਲ :2014 ਚ ਜਦੋਂ ਉਸ ਨੂੰ ਕਾਂਗਰਸ ਔਖੇ ਸਮੇਂ ਚੋਣਾਂ ਲੜਾਉਣਾ ਚਾਹੁੰਦੀ ਸੀ ਤਾਂ ਉਸ ਸਮੇਂ ਮਨੀਸ਼ ਤਿਵਾੜੀ ਵੱਲੋਂ ਬਿਮਾਰੀ ਦਾ ਬਹਾਨਾ ਲਗਾਇਆ ਗਿਆ ਸੀ ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਤੇ ਬਠਿੰਡਾ ਆਦਿ ਸੀਟਾਂ ਬਾਰੇ ਅਕਾਲੀ ਦਲ ਵੱਲੋਂ ਐਲਾਨ ਕਰਨ ਤੋਂ ਬਾਅਦ ਹੀ ਕਾਂਗਰਸ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ ।