• Home
  • ਚੋਣ ਕਮਿਸ਼ਨ ਦਾ ਰਾਜ ਕਟਹਿਰੇ ਚ ? ਦਿਨ ਦਿਹਾੜੇ ਕੈਬ ਚ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ! ਵੁਮੈਨ ਕਮਿਸ਼ਨ ਨੂੰ ਪੀੜਤ ਲੜਕੀ ਦਾ ਅਡਰੈੱਸ ਨਹੀਂ ਦੱਸ ਰਹੀ ਪੁਲਿਸ :-ਪੜ੍ਹੋ ਪੂਰੀ ਕੀ ਹੈ ਕਹਾਣੀ

ਚੋਣ ਕਮਿਸ਼ਨ ਦਾ ਰਾਜ ਕਟਹਿਰੇ ਚ ? ਦਿਨ ਦਿਹਾੜੇ ਕੈਬ ਚ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ! ਵੁਮੈਨ ਕਮਿਸ਼ਨ ਨੂੰ ਪੀੜਤ ਲੜਕੀ ਦਾ ਅਡਰੈੱਸ ਨਹੀਂ ਦੱਸ ਰਹੀ ਪੁਲਿਸ :-ਪੜ੍ਹੋ ਪੂਰੀ ਕੀ ਹੈ ਕਹਾਣੀ

ਚੰਡੀਗੜ੍ਹ :- ਦੇਸ਼ ਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਾਰੀ ਸਰਕਾਰੀ ਮਸ਼ੀਨਰੀ ਨੂੰ ਆਪਣੇ ਹੁਕਮਾਂ ਅਧੀਨ ਚਲਾਉਣ ਵਾਲੇ ਚੋਣ ਕਮਿਸ਼ਨ ਦੀ ਇੱਕ ਪਾਸੇ ਆਮ ਲੋਕਾਂ ਚ ਵਾਹ ਵਾਹ ਹੋ ਰਹੀ, ਕਿਉਂਕਿ ਇਕ ਮਹੀਨੇ ਦੇ ਸਮੇਂ ਚ ਪੰਜਾਬ ਪੁਲਸ ਨੇ ਜਿੱਥੇ ਗੈਂਗਸਟਰਾਂ, ਡਰੱਗ ਮਾਫੀਆ ਤੇ ਹੋਰ ਕਾਲੇ ਧੰਦਿਆਂ ਤੇ ਨੱਥ ਕੱਸ ਕੇ ਰਿਕਾਰਡ ਤੋੜ ਨਕਦੀ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ।ਉੱਥੇ ਦੂਜੇ ਪਾਸੇ ਸੂਬੇ ਦੀ ਰਾਜਧਾਨੀ ਦੀ ਕੁੱਖ ਚ ਵਸੇ ਸਖ਼ਤ ਸੁਰੱਖਿਆ ਵਾਲੇ ਸ਼ਹਿਰ ਮੋਹਾਲੀ ਚ ਦਿਨ ਦਿਹਾੜੇ ਕੈਬ ਵਿਚ ਨੌਜਵਾਨ ਲੜਕੀ ਨਾਲ ਬਲਾਤਕਾਰ ਹੋਏ ਨੂੰ ਦਸ ਦਿਨ ਬੀਤਣ ਤੇ ਪੁਲਿਸ ਵੱਲੋਂ ਸ਼ੁਰੂ ਤੋਂ ਲੈ ਕੇ ਵਰਤੀ ਢਿੱਲ ਮੱਠ ਨੇ ਪੰਜਾਬ ਪੁਲਸ ਨੂੰ ਨਹੀਂ ਸਗੋਂ ਚੋਣ ਕਮਿਸ਼ਨ ਦੇ ਰਾਜ ਨੂੰ ਵੀ ਕਟਹਿਰੇ ਚ ਖੜ੍ਹਾ ਕਰ ਲਿਆ ਹੈ ।

ਜਿਸ ਕਾਰਨ ਮੁਹਾਲੀ ,ਚੰਡੀਗੜ੍ਹ ਚ ਪੜ੍ਹਾਈ ਤੇ ਨੌਕਰੀ ਲਈ ਰਹਿ ਰਹੀਆਂ ਲੜਕੀਆਂ ਦੇ ਮਾਪਿਆਂ ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ ।
ਨੈਸ਼ਨਲ ਵੋਮੈਨ ਕਮਿਸ਼ਨ ਵੱਲੋਂ ਬੀਤੇ ਕੱਲ੍ਹ ਕੈਬ ਚ ਹੋਏ ਲੜਕੀ ਨਾਲ ਬਲਾਤਕਾਰ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਨੂੰ ਕੱਢੇ ਗਏ ਨੋਟਿਸ ਤੋਂ ਬਾਅਦ ਭਾਵੇਂ ਮੋਹਾਲੀ ਪੁਲਸ ਨੇ ਸਿਰਫ ਕੈਬ ਦੀ ਪਹਿਚਾਣ ਕਰਕੇ ਸਕੈੱਚ ਹੀ ਜਾਰੀ ਕੀਤਾ ਹੈ ।
ਚੋਣ ਕਮਿਸ਼ਨ ਦੇ ਕੰਮਾਂ ਚ ਬਿਜੀ ਦੱਸ ਕੇ ਇਸ ਕੇਸ ਨੂੰ ਠੰਢੇ ਬਸਤੇ ਚ ਪਾਉਣ ਵਾਲੀ ਪੰਜਾਬ ਪੁਲਿਸ ਦੀ ਕਾਰਗਜ਼ਾਰੀ ਤੇ ਉਂਗਲ ਉਠਾਉਂਦਿਆਂ ਨੈਸ਼ਨਲ ਵੁਮੈਨ ਕਮਿਸ਼ਨ ਨੇ ਡੀਜੀਪੀ ਪੰਜਾਬ ਨੂੰ ਨੋਟਿਸ ਕਰਕੇ ਪੂਰੀ ਰਿਪੋਰਟ ਮੰਗੀ ਹੈ ।
ਜਦੋਂ ਇਸ ਸਬੰਧੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ "ਖ਼ਬਰ ਵਾਲੇ ਡਾਟ ਕਾਮ" ਨੇ ਸੰਪਰਕ ਕੀਤਾ ਤਾਂ ਉਨ੍ਹਾਂ ਤੋਂ ਪੁਲਸ ਦੀ ਕਾਰਗੁਜ਼ਾਰੀ ਬਾਰੇ ਹੈਰਾਨੀਜਨਕ ਤੱਥ ਸਾਹਮਣੇ ਆਏ ।
ਮੈਡਮ ਗੁਲਾਟੀ ਨੇ ਦੱਸਿਆ ਕਿ ਉਸ ਨੂੰ ਇਸ ਘਟਨਾ ਬਾਰੇ ਦੋ ਦਿਨ ਪਹਿਲਾਂ ਹੀ ਪਤਾ ਚੱਲਿਆ ਹੈ ,ਪਰ ਉਸ ਨੇ ਜਦੋਂ ਪੁਲਸ ਤੋਂ ਲੜਕੀ ਦਾ ਪਤਾ ਟਿਕਾਣਾ ਪੁੱਛਣਾ ਚਾਹਿਆ ਤਾਂ ਉਹ ਉਸ ਨੂੰ ਟਾਲ ਮਟੋਲ ਹੀ ਕਰਦੇ ਰਹੇ ।ਕਮਿਸ਼ਨ ਦੇ ਚੇਅਰਪਰਸਨ ਮੈਡਮ ਗੁਲਾਟੀ ਨੇ ਜਦੋਂ ਉਸ ਨੇ ਆਪਣੇ ਪੱਧਰ ਤੇ ਪੜਤਾਲ ਕਰਨੀ ਚਾਹੀ ਤਾਂ ਉਸ ਨੂੰ ਇੱਕ ਹੋਰ ਗੱਲ ਪਤਾ ਲੱਗੀ ਕਿ ਜਿਸ ਚੌਕ ਵਿੱਚੋਂ ਲੜਕੀ ਨੂੰ ਕੈਬ ਵਾਲੇ ਨੇ ਲਿਫਟ ਦੇਣ ਲਈ ਬਿਠਾਇਆ ਸੀ ਉਸ ਚੌਕ ਚ ਪਹਿਲਾਂ ਵੀ ਅਨੇਕਾਂ ਅਜਿਹੀਆਂ ਹੀ ਘਟਨਾਵਾਂ ਵਾਪਰ ਚੁੱਕੀਆਂ ਹਨ ।

ਇਸ ਸਮੇਂ ਮਨੀਸ਼ਾ ਗੁਲਾਟੀ ਨੇ ਪੁਲੀਸ ਦੀ ਕਾਰਜਗਾਰੀ ਤੇ ਉਂਗਲ ਚੁੱਕਦਿਆਂ ਕਿਹਾ ਕਿ ਲੜਕੀ ਦੀ ਦੋ ਦਿਨ ਐੱਫ ਆਈ ਆਰ ਨਾ ਲਿਖਣ ਵਾਲੇ ਐਸਐਚਓ ਨੂੰ ਮੁਅੱਤਲ ਕਰਕੇ ਪੁਲਿਸ ਦੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ । ਸਗੋਂ ਐਸਐਚਓ ਵਿਰੁੱਧ ਅਪਰਾਧਿਕ ਧਰਾਵਾਂ ਹੇਠ ਵੀ ਮੁਕੱਦਮਾ ਹੋਣਾ ਚਾਹੀਦਾ ਸੀ ,ਕਿਉਂਕਿ ਜੇਕਰ ਆਮ ਲੋਕ ਨਹੀਂ ਜ਼ੀਰੋ ਐੱਫਆਈਆਰ ਤੋਂ ਜਾਣੂ ਤਾਂ ਐਸਐਚਓ ਨੂੰ ਤਾਂ ਇਸ ਬਾਰੇ ਜਾਣਕਾਰੀ ਸੀ ।
ਮਨੀਸ਼ਾ ਗੁਲਾਟੀ ਨੇ ਇਸ ਸਮੇਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਡੀਜੀਪੀ ਪੰਜਾਬ ਨੂੰ ਪੱਤਰ ਲੈ ਕੇ ਜਿੱਥੇ ਪੂਰੀ ਰਿਪੋਰਟ ਮੰਗੀ ਹੈ ਉੱਥੇ ਨਾਲ ਹੀ ਲੜਕੀ ਦੇ ਰਿਹਾਇਸ਼ੀ ਥਾਂ ਪਤੇ ਬਾਰੇ ਵੀ ਉਨ੍ਹਾਂ ਤੋਂ ਪੁੱਛਿਆ ਹੈ।
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਖ਼ੁਦ ਸੋਮਵਾਰ ਨੂੰ ਪੀੜਤ ਲੜਕੀ ਨੂੰ ਤੇ ਉਸ ਦੇ ਮਾਪਿਆਂ ਨੂੰ ਮਿਲਣਾ ਚਾਹੁੰਦੀ ਹੈ ;

ਦੱਸਣਯੋਗ ਹੈ ਕਿ 10 ਦਿਨ ਪਹਿਲਾਂ ਕੁੰਭੜਾ ਚੌਕ ਚੋਂ ਇੱਕ ਕਾਲ ਸੈਂਟਰ ਤੇ ਨੌਕਰੀ ਕਰਨ ਵਾਲੀ ਲੜਕੀ ਨੂੰ ਸਵੇਰੇ ਕਰੀਬ 9:30 ਵਜੇ ਇੱਕ ਕੈਂਬ ਵਾਲੇ ਨੇ ਲਿਫਟ ਦਿਤੀ । ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਲੜਕੀ ਦੇ ਬਿਆਨਾਂ ਅਨੁਸਾਰ ਕੈਬ ਵਾਲੇ ਡਰਾਈਵਰ ਨੇ ਕਾਰ ਨੂੰ ਮਿਊਸਪਲ ਕਾਰਪੋਰੇਸ਼ਨ ਭਵਨ ਮੁਹਾਲੀ ਸਾਈਡ ਨੂੰ ਗੱਡੀ ਮੋੜ ਲਈ ਉੱਥੇ ਬਾਹਰ ਸੁੰਨਸਾਨ ਜਗ੍ਹਾ ਤੇ ਲਿਜਾ ਕੇ ਲੜਕੀ ਨਾਲ ਬਲਾਤਕਾਰ ਕੀਤਾ । ਲੜਕੀ ਨੇ ਦੱਸਿਆ ਕਿ ਉਸ ਨੇ ਬਹੁਤ ਚੀਕਾਂ ਮਾਰੀਆਂ ਰੌਲਾ ਪਾਇਆ, ਪਰ ਉਸ ਦੀ ਸ਼ੀਸ਼ੇ ਬੰਦ ਹੋਣ ਕਾਰਨ ਆਵਾਜ਼ ਬਾਹਰ ਨਾ ਜਾ ਸਕੀ ।
ਇਹ ਵੀ ਪਤਾ ਲੱਗਾ ਹੈ ਕਿ ਜਦੋਂ ਕੁਝ ਕਿਲੋਮੀਟਰ ਦੂਰ ਕੈਬ ਡਰਾਈਵਰ ਹੋਰ ਸੁਨਸਾਨ ਜਗ੍ਹਾ ਤੇ ਦੁਬਾਰਾ ਲੜਕੀ ਨੂੰ ਆਪਣਾ ਸ਼ਿਕਾਰ ਬਣਾਉਣ ਲੱਗਾ ਤਾਂ ਲੜਕੀ ਨੇ ਉਲਟੀ ਆਉਣ ਦਾ ਬਹਾਨਾ ਕੀਤਾ ਤੇ ਡਰਾਈਵਰ ਨੇ ਸ਼ੀਸ਼ਾ ਕੋਲ ਦਿੱਤਾ । ਇਸੇ ਦੌਰਾਨ ਲੜਕੀ ਨੇ ਮੋਟਰਸਾਈਕਲ ਵਾਲੇ ਨੂੰ ਦੇਖ ਕੇ ਚੀਕਾਂ ਮਾਰੀਆਂ ਤੇ ਉਹ ਕਾਰ ਚੋਂ ਛਾਲ ਮਾਰ ਕੇ ਬਾਹਰ ਨਿਕਲ ਗਈ । ਕੈਬ ਡਰਾਈਵਰ ਮੋਟਰਸਾਈਕਲ ਨੂੰ ਦੇਖ ਕੇ ਗੱਡੀ ਭਜਾ ਕੇ ਲੈ ਗਿਆ ਸੀ।
ਇਹ ਵੀ ਪਤਾ ਲੱਗਾ ਹੈ ਕਿ ਘਬਰਾਈ ਹੋਈ ਲੜਕੀ ਨੇ ਇਹ ਘਟਨਾ ਆਪਣੇ ਘਰਦਿਆਂ ਨੂੰ ਵੀ ਦੱਸੀ ਜਦੋਂ ਉਹ ਸੋਹਾਣਾ ਦੇ ਪੁਲਸ ਸਟੇਸ਼ਨ ਚ ਪੁੱਜੀ ਤਾਂ ਉੱਥੇ ਐਸਐਚਓ ਨੇ ਪਹਿਲਾਂ ਤਾਂ ਟਾਲ ਮਟੋਲ ਕੀਤੀ ਤੇ ਫੇਰ ਕਿਹਾ ਕਿ ਜਿੱਥੇ ਬਲਾਤਕਾਰ ਹੋਇਆ ਹੈ ਉਹ ਸਾਡਾ ਏਰੀਆ ਹੀ ਨਹੀਂ ।
ਇਨਸਾਫ ਨਾ ਮਿਲਦਾ ਦੇਖ ਕੇ ਪੀੜਤ ਲੜਕੀ ਨੇ ਜਦੋਂ ਐਸਐਸਪੀ ਮੁਹਾਲੀ ਦਾ ਦਰਵਾਜ਼ਾ ਖੜਕਾਇਆ ਤਾਂ ਐਸਐਸਪੀ ਮੁਹਾਲੀ ਵੱਲੋਂ ਸੋਹਾਣਾ ਥਾਣੇ ਦੇ ਐੱਸ ਐੱਚ ਓ ਨੂੰ ਇਨ੍ਹਾਂ ਦੋਸ਼ਾਂ ਤਹਿਤ ਮੁਅੱਤਲ ਕਰਨ ਦੇ ਆਦੇਸ਼ ਕਿ ਉਸ ਨੇ ਸੀਨੀਅਰ ਅਧਿਕਾਰੀਆਂ ਦੇ ਇਹ ਮਾਮਲਾ ਧਿਆਨ ਚ ਕਿਉਂ ਨਹੀਂ ਲਿਆਂਦਾ ।

ਭਾਵੇਂ ਪੁਲਿਸ ਨੇ ਕੁੰਭੜਾ ਚੌਕ ਚੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨਾਲ ਕਾਰ ਦਾ ਪਤਾ ਲਗਾ ਲਿਆ ਹੈ ,ਪਰ ਦੋਸ਼ੀ ਅਜੇ ਤੱਕ ਪੁਲਸ ਦੀ ਗ੍ਰਿਫ਼ਤ ਚੋਂ ਬਾਹਰ ਹੈ ।